ਪੰਨਾ:ਸ਼ਹੀਦੀ ਜੋਤਾਂ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੨੬)

ਕੀਹ ਕੀਹ ਦੁਖ ਦਸਮੇਸ਼ ਉਠਾਂਵਦਾ ਏ।
ਦੂਜਾ ਪੈਰ ਹਨੇਰੇ ਵਿਚ ਪਰੀ ਪੂਰਨ,
ਮਚੇ ਘਾਣ ਦੇ ਉਪਰ ਟਿਕਾਂਵਦਾ ਏ।
ਖੁਭਾ ਪੈਰ ਤਾਂ ਆਖਦੇ ਦਯਾ ਸਿੰਘਾ,
ਛੇਤੀ ਨਾਲ ਮੇਰੇ ਵਲ ਆ ਤਾਂ ਸਹੀ।
ਕੇਹੜੇ ਵਿਚ ਖੋਭੇ ਖੁਭਾ ਪੈਚ ਮੇਰਾ,
ਮੈਨੂੰ ਕਢ ਕੇ ਜਦ ਪਕੜਾ ਤਾਂ ਸਹੀ।
ਹੋਕੇ ਨੀਵਿਆਂ ਵੇਖਕੇ ਦਯਾ ਸਿੰਘ ਫਿਰ,
ਹਥ ਬੰਨ੍ਹ ਕੇ ਅਰਜ਼ ਗੁਜ਼ਾਰਦਾ ਏ।
ਉਛਲ ਕਾਲਜਾ ਮੁਖ ਨੂੰ ਆਂਵਦਾ ਏ,
ਦਿਲ ਵੇਖ ਕੇ ਨਹੀਂ ਸਹਾਰਦਾ ਏ।
ਸੱਚੇ ਪਾਤਸ਼ਾਹ ਜੀ ਏਸੇ ਥਾਂ ਉਤੇ,
ਕਲ ਮਚਿਆ ਜੰਗ ਤਲਵਾਰ ਦਾ ਏ।
ਚਿਕੜ ਨਹੀਂ ਇਹ ਚਰਬੀ ਦਾ ਢੇਰ ਲਗਾ,
ਸੀਸ ਪਿਆ ਏਹ ਕੋਲ ਜੁਝਾਰ ਦਾ ਏ।
ਹਥੀਂ ਜਿਨੂੰ ਸਜਾਇਕੇ ਕੱਲ ਸੇਹਰੇ,
ਲਾੜੀ ਮੌਤ ਪਰਨਾਣ ਲਈ ਘਲਿਆ ਸਾਈ।
ਦਿਤਾ ਪਾਣੀ ਵੀ ਘੁਟ ਨਾ ਵਾਰ ਜਾਂਦੀ,
ਖੂਨ ਵੈਰੀ ਦਾ ਪੀਣ ਲਈ ਘਲਿਆ ਸਾਈ।