ਪੰਨਾ:ਸ਼ਹੀਦੀ ਜੋਤਾਂ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੦)

ਰਹੀ ਜਾਗਦੀ ਮੈਂ ਰਹੇ ਬੰਦ ਬੂਹੇ,
ਕਿਥੋਂ ਪਾੜ ਅੰਬਰ ਪੈ ਗਏ ਚੋਰ ਮੈਨੂੰ।
ਮੇਰਾ ਲੁਟਿਆ ਗਿਆ ਏ ਤਖਤ ਅਗੇ,
ਨਾ ਕਰ ਗੰਗਿਆ ਹੋਰ ਕਮਜ਼ੋਰ ਮੈਨੂੰ।
ਜਿਉਂ ਜਿਉਂ ਪਾਏਂ ਰੌਲਾ ਮੇਰੀ ਜ਼ਿੰਦਗੀ ਦੀ,
ਜਾਂਦੀ ਟੁਟਦੀ ਜਾਪਦੀ ਡੋਰ ਮੈਨੂੰ।
ਮੇਰਾ ਪੁਤ ਜੇ ਮੈਨੂੰ ਮਿਲਾ ਦੇਵੇਂ,
ਤੈਨੂੰ ਹੀਰਿਆਂ ਨਾਲ ਰਜਾ ਦਿਆਂ ਮੈਂ।
ਮੂੰਹੋਂ ਮੰਗੀ ਅਨੰਦ ਮੁਰਾਦ ਪਾਵੇਂ,
ਤ੍ਰੈ ਲੋਕੀ ਦਾ ਰਾਜਾ ਬਣਾ ਦਿਆਂ ਮੈਂ।

ਤਥਾ


ਚਪੇ ਚਪੇ ਤੇ ਅਸਾਂ ਦੇ ਫਿਰਨ ਵੈਰੀ,
ਉਚਾ ਬੋਲੇਂ ਤਾਂ ਨਿਕਲੇਗੀ ਜਾਨ ਮੇਰੀ।
ਉਤੇ ਮਖਮਲੀ ਪਲੰਘਾਂ ਦੇ ਸੌਣ ਵਾਲੀ,
ਲੇਟੇ ਸੱਥਰਾਂ ਤੇ ਕਿਵੇਂ ਸੰਤਾਨ ਮੇਰੀ।
ਖਬਰ ਕਰੇ ਮਤੇ ਕੋਈ ਹਾਕਮਾਂ ਨੂੰ,
ਲੁਟੀ ਜਾਏ ਨਾ ਪਤ ਤੇ ਆਨ ਮੇਰੀ।
ਮੈਂ ਤਾਂ ਮੋਹਰਾਂ ਨੂੰ ਮਿਟੀ ਦੇ ਰੋੜ ਸਮਝਾਂ,
ਬਚ ਜਾਏ ਜੇਕਰ ਅਜ ਸ਼ਾਨ ਮੇਰੀ।
ਬੂਹਾ ਬੰਦ ਕਰ ਤੇ ਬੈਠ ਕੋਲ ਮੇਰੇ,
ਛਾਤੀ ਵੇਖ ਮੇਰੀ ਕੀਕੁਨ ਧੜਕਦੀ ਏ।
ਇਨ੍ਹਾਂ ਮਾਸੂਮਾਂ ਦਾ ਦੇਖਾਂ ਹਾਲ ਜਦੋਂ ਮੈਂ ਤਾਂ,
ਮੇਰੀ ਅਖ ਵਿਚ ਨੀਂਦ ਨ ਅਟਕਦੀ ਏ।