ਪੰਨਾ:ਸ਼ਹੀਦੀ ਜੋਤਾਂ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੩੧)

ਗੰਗੂ

ਗਲਾਂ ਮਿਠੀਆਂ ਨਾਲ ਨਾ ਫੇਰ ਪੋਚੇ,
ਚੰਗਾ ਨੇਕੀ ਦਾ ਦਿਤਾ ਈ ਫਲ ਮਾਤਾ।
ਤੈਨੂੰ ਆਪਣੇ ਘਰ ਲਿਆਇਕੇ ਮੈਂ,
ਪਾ ਲਏ ਦੁਖ ਜਹਾਨ ਦੇ ਗਲ ਮਾਤਾ।
ਮੇਰਾ ਲੁਟਿਆ ਗਿਆ ਸਮਾਨ ਸਾਰਾ,
ਜਦੋਂ ਰਾਤ ਅਧੀ ਗਈ ਢਲ ਮਾਤਾ।
ਸਗਵਾਂ ਮੈਨੂੰ ਤੂੰ ਚੋਰ ਬਨਾਣ ਲਗੀ,
ਠੀਕ ਕਹਿਣ ਡੰਗੇ ਸਪ ਪਲ ਮਾਤਾ।
ਦਿਨ ਚੜ੍ਹੇ ਤਾਂ ਸਦ ਕੇ ਹਾਕਮਾਂ ਨੂੰ,
ਸਭ ਸੁਰਤ ਟਿਕਾਣੇ ਲਿਆ ਦਿਆਂ ਮੈਂ।
ਪਰਦੇ ਵਿਚ ਹੁਣ ਭੇਤ ਨਹੀਂ ਰਹਿ ਸਕਦਾ,
ਆਪਣਾ ਆਪ ਨਾ ਕਿਤੇ ਗੁਵਾ ਦਿਆਂ ਮੈਂ।
ਤੇਰੇ ਪੋਤਰੇ ਪਤ ਤੇ ਸਿਖ ਬਾਗੀ,
ਪਾਣਾ ਬਾਗੀਆਂ ਨਾਲ ਪਿਆਰ ਮੰਦਾ।
ਅਕ ਬੀਜ ਕੇ ਕਿਸੇ ਨਾ ਅੰਬ ਖਾਧੇ,
ਮੰਦੇ ਕੰਮ ਦਾ ਫਲ ਵਿਚਾਰ ਮੰਦਾ।
ਭੂਲਾ ਤੁਸਾਂ ਨੂੰ ਘਰ ਲਿਆਇਕੇ ਮੈਂ,
ਬੀਜ ਲਿਆ ਮੈਂ ਅਗੇ ਪਰਵਾਰ ਮੰਦਾ।
ਦਿਨ ਚੜ੍ਹੇ ਨੂੰ ਭੇਤ ਏਹ ਖੁਲ੍ਹ ਜਾਣਾ,
ਹਾਲ ਕਰੇਗੀ ਮੇਰੀ ਸਰਕਾਰ ਮੰਦਾ।