ਪੰਨਾ:ਸ਼ਹੀਦੀ ਜੋਤਾਂ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੩)

ਬੂਹਾ ਮਾਰ ਜੰਦਰਾ, ਖੀਸੇ ਪਾ ਚਾਬੀ,
ਭੱਜਾ ਥਾਣੇ 'ਮੁਰੰਡੇ' ਦੇ ਆਇਆ ਏ।
'ਜਾਨੀ ਮਾਨੀ' ਥਾਣੇਦਾਰ ਤਾਈਂ,
ਜਾ ਕੇ ਸਾਰਾ ਹੀ ਹਾਲ ਸੁਨਾਇਆ ਏ।
ਮੇਰੇ ਘਰ ਦਸਮੇਸ਼ ਦੇ ਪੁਤ ਆਏ,
ਚਲੋ ਪਕੜ ਲੌ ਫਰਜ਼ ਨਿਭਾਹਿਆ ਏ।
ਸਿਰਪਟ ਦੁੜਾ ਕੇ ਘੋੜਿਆਂ ਨੂੰ,
ਖੇੜੀ ਪੁਜ ਗਈ ਪੁਲਸ ਆ ਭਾਈ।
ਮਾਤਾ ਗੁਜਰੀ ਤੇ ਦੋਹਾਂ ਪੋਤਿਆਂ ਨੂੰ,
ਲਾਈਆਂ ਪਾਪੀਆਂ ਨੇ ਕੜੀਆਂ ਜਾ ਭਾਈ।

ਮਾਤਾ ਦਾ ਸਰਾਪ


ਮਾਤਾ ਆਖਦੀ ਗੰਗਿਆ ਬੁਰਾ ਹੋਵੀ,
ਧਰਮ ਨਿਮਕ ਹਰਾਮੀਆਂ ਹਾਰਿਆ ਤੂੰ।
ਸਾਡੇ ਨਾਲ ਜੇਕਰ ਸੀ ਏਹ ਪਾਪ ਕਰਨਾ,
ਕਿਉਂ ਨਾਂ ਵਿਚ ਸਰਸਾ ਡੋਬ ਮਾਰਿਆ ਤੂੰ।
ਤੁਲੇ ਬੰਨ ਕੇ ਪਾਲੇ ਦੇ ਵਿਚ ਠਰ ਕੇ,
ਲਾਇਆ ਪਾਰ ਅਸਾਨੂੰ ਨਕਾਰਿਆ ਤੂੰ।
ਤੈਨੂੰ ਧਨ ਉਹ ਖਾਵਨਾ ਮਿਲੇਗਾ ਨਾਂ,
ਜਿਦੇ ਵਾਸਤੇ ਕਹਿਰ ਗੁਜ਼ਾਰਿਆ ਤੂੰ।
ਗੱਲ ਧਨ ਦੀ ਸੁਣਦਿਆਂ ਪੁਲਸੀਆਂ ਨੇ,
ਛਿਤਰ ਮਾਰ ਕੇ ਚਮੜਾ ਉਧੇੜ ਦਿਤਾ।