ਪੰਨਾ:ਸ਼ਹੀਦੀ ਜੋਤਾਂ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੫)

ਸਹਿਮ ਫੁਲ ਗੁਲਾਬ ਦੇ ਜ਼ਰਦ ਹੋਏ,
ਭਾਵੀ ਨਿਤ ਨਵੇਂ ਰੰਗ ਢਾਲਦੀ ਸੀ।
ਤੀਜੀ ਬਿਰਧ ਮਾਤਾ 'ਗੁਜਰੀ' ਉਮਰ 'ਗੁਜਰੀ',
'ਗੁਜਰੇ' ਹੋਏ ਜੋ ਸਮੇਂ ਵਖਾਲਦੀ ਸੀ।
ਭਖੀ ਖਾਨ ਵਜੀਦ ਦੀ ਬਾਰਗਾਹ ਵਿਚ,
ਫਤੇ ਵਾਹਿਗੁਰੂ ਗੱਜ ਬੁਲਾਈ ਤਿੰਨਾਂ।
ਸੜ ਕੇ ਹੋਇਆ ਅਗੇ ਈ ਅੰਗਿਆਰ ਸੂਬਾ,
ਪਲੀ ਤੇਲ ਦੀ ਆ ਉਤੇ ਪਾਈ ਤਿੰਨਾਂ।

ਸੂਬਾ-


ਸੜ ਬਲ ਸੂਬਾ ਲੱਗਾ ਕਹਿਣ ਮਾਈ,
ਅਜ ਦੀ ਰਾਤ ਸਮਝਾ ਲਵੀਂ ਬਚਿਆਂ ਨੂੰ।
ਅਜੇ ਦੁਨੀਆਂ ਦਾ ਏਹਨਾਂ ਕੁਝ ਵੇਖਿਆ ਨਹੀਂ,
ਜੀਵਨ ਪੀਂਘ ਝੁਟਾ ਲਵੀਂ ਬਚਿਆਂ ਨੂੰ।
ਅਦਬ ਨਾਲ ਸਲਾਮ ਆ ਕਹਿਣ ਭਲਕੇ,
ਆਦਤ ਉਤੋਂ ਹਟਾ ਲਵੀਂ ਬਚਿਆਂ ਨੂੰ।
ਤਰਸ ਔਂਦਾ ਏ ਏਹਨਾਂ ਦੀ ਉਮਰ ਉਤੇ,
ਕੁਝ ਵੇਖੀਂ ਵਖਾ ਲਵੀਂ ਬਚਿਆਂ ਨੂੰ।
ਕਰੋ ਬੁਰਜ ਵਿਚ ਏਹਨਾਂ ਨੂੰ ਬੰਦ ਜਾ ਕੇ,
ਏਦਾਂ ਆਖ ਕਰ ਕੰਮ ਬਰਖਾਸ ਤੁਰਿਆ।
ਪਹਿਰਾ ਰੱਖਣਾ ਚਾਰ ਚੁਫੇਰ ਰਾਤੀਂ,
ਆ ਪਏ ਜਥਾ ਨ ਕੋਈ ਆਸ ਪਾਸੇ ਤੁਰਿਆ।