ਪੰਨਾ:ਸ਼ਹੀਦੀ ਜੋਤਾਂ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੬)

ਹੁਕਮ ਸੁਣਦਿਆਂ ਐਹਦੀਏ ਪਕੜ ਲੈ ਗਏ,
ਖੂਨੀ ਬੁਰਜ ਅੰਦਰ ਕੀਤਾ ਬੰਦ ਰਾਤੀਂ।
ਮੌਤ ਡੈਨ ਦੀ ਗੋਦ ਦੇ ਵਿਚ ਬੈਹ ਕੇ,
ਬਾਣੀ ਪੜਨ ਅਕਾਲ ਦੀ ਨੰਦ ਰਾਤੀਂ।
ਮਖਮਲੀ ਗਲੀਚੇ ਤੇ ਸੌਣ ਵਾਲੇ,
ਪੱਕੇ ਫਰਸ਼ਾਂ ਤੇ ਲੇਟ ਗਏ ਚੰਦ ਰਾਤੀਂ।
ਦਾਦੀ ਪੋਤਰੇ ਰਹੇ ਸਲਾਹ ਕਰਦੇ,
ਭੁਖਨ ਭਾਣੇ ਉਹ ਦੁਧ ਦੇ ਦੰਦ ਰਾਤੀਂ।
ਮਾਤਾ ਆਖਦੀ ਬਾਬੇ ਦੀ ਮੜੀ ਤਾਂਈ,
ਹੋ ਮਾਸੂਮ ਕਿਧਰੇ ਲਾਜ ਲਾਇਓ ਨਾਂ।
ਮੇਰੇ ਪੁਤ ਦੇ ਪੁਤੇ ਅਡੋਲ ਰਹਿਣਾ,
ਲੋਭਾਂ ਝਾਸਿਆਂ ਦੇ ਅੰਦਰ ਆਇਓ ਨਾਂ।

ਸਾਹਿਬਜ਼ਾਦੇ


ਜ਼ਿਕਰ ਫਿਕਰ ਇਸ ਗੱਲ ਦਾ ਕਰੋ ਨਾ ਕੁਝ,
ਸਿਰ ਧੜ ਦੀ ਬਾਜ਼ੀ ਲਗਾ ਦਿਆਂਗੇ।
ਅਸੀਂ ਭਗਤ 'ਧਰੂਹ' 'ਪ੍ਰਹਿਲਾਦ' ਵਾਂਗੂੰ;
ਜੋ ਕੁਝ ਕਹਿੰਦੇ ਹਾਂ ਕਰਕੇ ਵਖਾ ਦਿਆਂਗੇ।
ਸਿਰ ਤੇ ਆਨ ਪਈ ਏ 'ਮਤੀਦਾਸ' ਵਾਂਗੂੰ,
ਹਸ ਦੇਹੀ ਦੁਫਾੜ ਕਰਵਾ ਦਿਆਂਗੇ।
ਲਾ ਕੇ ਤਾਰੀਆਂ ਅੱਗ ਦੇ ਸਾਗਰਾਂ ਵਿਚ,
ਬੇੜੀ ਭਾਰਤ ਦੀ ਕੰਢੇ ਲਗਾ ਦਿਆਂਗੇ।