ਪੰਨਾ:ਸ਼ਹੀਦੀ ਜੋਤਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਏਹਨੀ ਜੀਭਾ ਚਾਹੀਏ ਚੀਰਨੀ, ਜੋ ਕਹਿਰ ਗੁਜ਼ਾਰੇ।
ਏਹਦੇ ਫਟ ਪਾਉ ਸ਼ਤੀਰ ਵਾਂਗ ਕਰ ਤਿਖੇ ਆਰੇ।
ਤੇ ਸੌ ਹਜ ਮਕੇ ਦਾ ਮਿਲੇ, ਇਕ ਕਾਫਰ ਮਾਰੇ।

ਔਰੰਗਜ਼ੇਬ ਨੇ ਹੁਕਮ ਦੇਣਾ

ਫਿਰ ਸ਼ਾਹ ਨੇ ਜਦ ਜਲਾਦ ਨੂੰ, ਇਉਂ ਹੁਕਮ ਸੁਣਾਇਆ ।
ਏਹਦੇ ਸਿਰ ਤੇ ਆਰਾ ਰਖਕੇ, ਜਾਏ ਮੋਛਾ ਪਾਇਆ।
ਏਹਦੇ ਜੀਭ ਵੀ ਵਿਚੇ ਚੀਰਨੀ, ਜਿਸ ਕਹਿਰ ਕਮਾਇਆ।
ਏਹਨੂੰ ਇਕ ਤੋਂ ਦੋ ਕਰ ਦਿਓ, ਚਿਰ ਜਾਏ ਨਾ ਲਾਇਆ।
ਏਹ ਸਦਮਾਂ ਏਹਦੇ ਪੀਰ ਨੂੰ, ਸਭ ਜਾਏ ਵਿਖਾਇਆ।
ਉਹਦੇ ਸਾਂਹਵੇਂ ਇਕ ਇਕ ਸਿਖ ਦਾ, ਕਰ ਦਿਓ ਸਫਾਇਆ।
ਫੜ ਵਿਚ ਕਿਲ੍ਹੇ ਚੰਡਾਲ ਤਦ, ਸਿਖ ਤਾਈਂ ਲਿਆਇਆ।
ਤੇ ਰੋਤੀ ਉਤੇ ਫੇਰਕੇ, ਆਰਾ ਚਮਕਾਇਆ।

ਤਥਾ

ਜਦ ਅਡਾ ਠੀਕ ਜਲਾਦ ਨੇ, ਕਰ ਲੀਤਾ ਸਾਰਾ।
ਕਰ ਮੁਖ ਗੁਰਾਂ ਵਲ ਡਾਹ ਲਿਆ, ਸ਼ਗਨਾਂ ਦਾ ਖਾਰਾ।
ਸਿਖ ਆਪ ਸਿਰੋਪਾ ਮੌਤ ਦਾ, ਸਿਰ ਧਰ ਲਿਆ ਆਰਾ।
ਉਹਨੇ ਨੱਕ ਦੇ ਸਾਹਵੇਂ ਚੀਰ ਵਾਂਗ, ਕਰਵਾ ਲਈ ਧਾਰਾ।
ਰਖ ਸ਼ੀਸ਼ਾ ਕੰਘੀ ਵਾਹੇ ਜਿਉਂ, ਜੋਬਨ ਮੁਟਿਆਰਾ।
ਇਉਂ ਇਕ ਦੂਜੇ ਵਾਲ ਤਕਦੇ, ਅਗੇ ਕਰ ਬਾਰਾ।
ਜਿਉਂ ਵਿਚ ਖਬਲੀ ਘਾਹ ਖੇਤ ਦੇ, ਹੋਵੇ ਘਸਿਆਰਾ।