ਪੰਨਾ:ਸ਼ਹੀਦੀ ਜੋਤਾਂ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਜਦੋਂ ਪੁਜੇ ਏਹ ਪਾਸ ਗੋਬਿੰਦ ਸਿੰਘ ਦੇ,
ਲੈਸਨ ਵੈਰ ਓਦੋਂ ਪਛਤਾਏਂਗਾ ਤੂੰ।
ਪੁਤਰ ਸੱਪਾਂ ਦੇ ਸੱਪ ਹੀ ਹੋਵਣ ਨੇ,
ਭਾਵੇਂ ਕਿੰਨਾ ਪਿਆਰ ਵਧਾਏਂਗਾ ਤੂੰ।
ਸੂਲਾਂ ਜੰਮਦੀਆਂ ਦੇ ਐਨੇ ਮੂੰਹ ਤਿਖੇ
ਦੇਸਣ ਦੁਖ ਜੇ ਨਾ ਪੁਟਵਾਏਂਗਾ ਤੂੰ।
ਅਗੇ ਇਕ ਗੋਬਿੰਦ ਸਿੰਘ ਵਖਤ ਪਾਇਆ,
ਦੋ ਹੋਰ ਹੋ ਜਾਣ ਤਿਆਰ ਸੂਬੇ।
ਇਹਨਾਂ ਤਾਈਂ ਲਾਹੌਰ ਪੁਚਾ ਦੇ ਤੂੰ,
ਗਿਉਂ ਤੂੰ ਈਮਾਨੋਂ ਜੇ ਹਾਰ ਸੂਬੇ।

ਸੂਬਾ


ਸਦ ਕਿਹਾ ਜਲਾਦਾਂ ਨੂੰ ਤੁਰਤ ਸੂਬੇ,
ਫੜ ਕਾਫ਼ਰਾਂ ਤਾਈਂ ਲੈ ਜਾਓ ਛੇਤੀ।
ਵੇਖੋ ਅੱਗ ਕੱਖਾਂ ਵਿਚੋਂ ਨਿਕਲ ਪਈ,
ਸਿਖੀ ਵਾਲੜਾ ਮਜ਼ਾ ਚਖਾਉ ਛੇਤੀ।
ਨੀਂਹ ਕਿਲੇ ਦੀ ਉਤੇ ਖਲਹਾਰ ਕੇ ਤੇ,
ਗਿਰਦ ਇਟਾਂ ਦਾ ਕੋਟ ਬਣਾਉ ਛੇਤੀ।
ਰੋਵੇ ਮੌਤ ਵੀ ਕਾਲਜਾ ਮੁਠ ਲੈਕੇ,
ਐਸੇ ਏਹਨਾਂ ਨੂੰ ਕਸ਼ਟ ਪੁਚਾਉ ਛੇਤੀ।
ਮੈਨੂੰ ਏਹਨਾਂ ਦੇ ਹਾਲ ਤੇ ਤਰਸ ਆਵੇ,
ਕਰਨ ਤਰਸ ਨਾ ਏਹ ਅਪਣੀ ਜਾਨ ਉਤੇ।