ਪੰਨਾ:ਸ਼ਹੀਦੀ ਜੋਤਾਂ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੪੪)

ਮੇਰੇ ਪਾਸ ਲਿਆਵਣਾ ਬਰਕਤ ਸਿੰਘਾ,
ਜੇ ਲਿਆਉਣ ਈਮਾਨ ਈਮਾਨ ਉਤੇ।

ਜਲਾਦ


ਕੰਧ ਕਿਲੇ ਦੀ ਪਾਸ ਜਲਾਦ ਖੜ ਕੇ,
ਝਟ ਸੂਬੇ ਦਾ ਹੁਕਮ ਬਜੌਣ ਲਗੇ।
ਖਾਰੇ ਨੀਂਹ ਤੇ ਖੜੇ ਕਰ ਲਾੜਿਆਂ ਨੂੰ,
ਸੂਹੇ ਇੱਟਾਂ ਦੇ ਜੋੜੇ ਪਹਿਨੌਣ ਲਗੇ।
ਥੰਮ ਧਰਮ ਵਾਲੇ ਬਣੇ ਵੀਰ ਦੋਵੇਂ,
ਢਹਿੰਦਾ ਹਿੰਦ ਦਾ ਮਹਿਲ ਬਚੌਣ ਲਗੇ।
ਪੁਤ ਲੋਕਾਂ ਦੇ ਨਾਰਾਂ ਵਿਆਹੁੰਦੇ ਨੇ,
ਪੁਤਰ ਗੁਰਾਂ ਦੇ ਮੌਤ ਵਿਆਹੁਣ ਲਗੇ।
ਸ਼ੁਰੂ ਜਪੁਜੀ ਸਾਹਿਬ ਦੇ ਪਾਠ ਕੀਤੇ,
ਗੁਰੂ ਚਰਨੀ ਚਿਤ ਜਮੌਣ ਲਗੇ।
ਖਿੜੇ ਫੁਲ ਗੁਲਾਬ ਦੋ ਬੁਤ ਬਣ ਗਏ,
ਲਹੂ ਕੰਧ ਵਿਚੋਂ ਬਾਹਰ ਔਣ ਲਗੇ।
ਰਹਿਮ ਦਿਲ ਖੁਦਾ ਪਰਸਤ ਬੰਦੇ,
ਜ਼ੁਲਮ ਵੇਖ ਏਹ ਹੰਝੂ ਵਹੌਣ ਲਗੇ।
ਛੇਤੀ ਗ਼ਰਕ 'ਅਨੰਦ' ਸਰਹੰਦ ਹੋਸੀ,
ਫਿਟਕਾਂ ਪੌਣ ਸਰਾਪ ਸੁਨੌਣ ਲਗੇ।