ਪੰਨਾ:ਸ਼ਹੀਦੀ ਜੋਤਾਂ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੬)

ਲੋਕੀਂ ਦੇਖ ਕੰਨੀਂ ਹਥ ਲਗਾਣ ਲਗੇ।
ਭਾਵੇਂ ਨਿਕੇ ਦਸਮੇਸ਼ ਜੀ ਜਿਗਰ ਤੇਰੇ,
ਕੰਮ ਕਰਕੇ ਵਡੇ ਦਿਖੌਣ ਲਗੇ।
ਕੰਧ ਮੋਢਿਆਂ ਤੀਕ ਜਾਂ ਪੁਜ ਗਈ,
ਫਤਹਿ ਸਿੰਘ ਹੋਰੀਂ ਘਬਰੌਣ ਲਗੇ।
ਵਡੇ ਵੀਰ ਜੋਰਾਵਰ ਸਿੰਘ ਸਾਹਿਬ,
ਬੋਲ ਨਾਲ ਪਿਆਰ ਸਮਝੌਣ ਲਗੇ।
ਫ਼ਤਹਿ ਸਿੰਘ ਜੀਉ ਫਤਹਿ ਕਰ ਬਾਜ਼ੀ,
ਹੁਣ ਕਾਸਨੂੰ ਢੇਰੀਆਂ ਢੌਣ ਲਗੇ।
ਆਏ ਅਸੀਂ ਪਹਿਲਾਂ ਚਲੇ ਤੁਸੀਂ ਪਹਿਲਾਂ,
ਸਾਡਾ ਹਕ ਓ ਤੁਸੀਂ ਚੁਰੌਣ ਲਗੇ।
ਬਰਕਤ ਸਿੰਘ ਪੈਂਡੇ ਸਾਡੇ ਮੁਕ ਗਏ,
ਸਚ-ਖੰਡ ਅੰਦਰ ਪੈਰ ਪੌਣ ਲਗੇ।
ਕਹਿੰਦਾ ਵੀਰ ਜੀ ਦੰਮ ਹੈ ਰੁਕ ਰਿਹਾ,
ਕਰੋ ਤੁਸੀਂ ਨਾ ਕੁਛ ਪਰਵਾਹ ਚਲੋ।
ਮਗਰ ਮਗਰ ਮੈਂ ਭੀ ਚਲਾ ਆਂਵਦਾ ਹਾਂ,
ਤੁਸੀਂ ਅਗੇ ਬਨਾਂਵਦੇ ਰਾਹ ਚਲੋ।

ਸਸਕਾਰ


ਗਲੇ ਰੁਕ ਗਏ ਮੁਕ ਗਏ ਸਭ ਝੇੜੇ,
ਤੇਗ਼ ਮਾਰਕੇ ਸੀਸ ਉਡਾਂਵਦੇ ਨੇ।
ਕੰਧ ਗਿੜ ਗਿੜਾਇਕੇ ਡਿਗ ਪਈ,