ਪੰਨਾ:ਸ਼ਹੀਦੀ ਜੋਤਾਂ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਬਾਬਾ ਦੀਪ ਸਿੰਘ ਜੀ

ਵਾਰ-


ਸੀ ਨਾਦਰ ਦੰਦ ਭਨਾਇਕੇ, ਜਦ ਮੁੜਿਆ ਖਾਲੀ।
ਤਾਂ ਉਸਦੇ ਪਿਛੋਂ ਫੌਜ ਲੇ, ਚੜ੍ਹਿਆ ਅਬਦਾਲੀ।
ਉਹਨੇ ਕੀਤੀ ਮਾਰੋ ਮਾਰ ਆ, ਤਕ ਮੋਏ ਮਾਲੀ।
ਨਾ ਇਜ਼ਤ ਆਪਣੀ ਹਿੰਦ ਤੋਂ, ਤਦ ਰਹੀ ਸੰਭਾਲੀ।
ਸਭ ਸੌਂ ਗਏ ਗੋਰਖੇ ਰਾਜਪੂਤ, ਪੀ ਭੰਗ ਪਿਆਲੀ।
ਸਿੰਘਾਂ ਬਾਝੋਂ ਦੇਸ਼ ਦਾ, ਕੋਈ ਰਿਹਾ ਨਾ ਵਾਲੀ।
ਕਰਦੇ ਹਿੰਦ ਵਿਚ ਜ਼ੁਲਮ ਉਹ, ਆਕੇ ਮੰਨ ਮੰਨੇ।
ਸਿੰਘਾਂ ਬਾਝੋਂ ਉਹਨਾਂ ਦੇ, ਦੰਦ ਕੋਈ ਨਾ ਭੰਨੇ।
ਭੂਤੇ ਫਿਰਨ ਪਠਾਨ ਕੁਲ, ਡਰ ਰਿਹਾ ਨਾ ਖਲੇ।
ਢਾਹ ਮੰਦਰ ਪਥਰ ਕੀਮਤੀ, ਗਜ਼ਨੀ ਨੂੰ ਘਲੇ।
ਉਹ ਸੋਨਾਂ,ਚਾਂਦੀ, ਪਿਤਲ ਆਦਿ ਧਨ ਤਾਂਬਾ ਨਾਰੀ।
ਲੁਟ ਲੁਟ ਕੇ ਲਈ ਜਾਂਵਦੇ,ਕੀਹ ਵਿਆਹੀ ਕੁਵਾਰੀ।
ਕਖ ਸੁਕੇ ਹਿੰਦੂ ਜਾਣਕੇ, ਬਣ ਸ਼ੋਹਲਾ ਭੜਕਨ।
ਪਰ ਵਿਚ ਉਨ੍ਹਾਂ ਦੀ ਅਖ ਦੇ, ਸਿੰਘ ਕੁਕਰਾ ਰੜਕਨ।
ਉਹ ਕਹਿਣ ਮਿਟਾਣਾ ਪੰਥ,ਦੇਸ਼ ਵਿਚੋਂ 'ਸਤਨਾਜਾ'।
ਫੇਰ ਅਸਾਡੇ ਵਾਸਤੇ, ਹਿੰਦੂ ਨੇ ਖਾਜਾ।