ਪੰਨਾ:ਸ਼ਹੀਦੀ ਜੋਤਾਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਇਉਂ ਵਹਿਣ ਲਹੂ ਦਾ ਵਗਦਾ, ਪਿਆ ਦਏ ਨਜ਼ਾਰਾ।
ਜਿਉਂ ਵਗੇ ਸ਼ਿਵ ਦੀਆਂ ਜਟਾਂ ਚੋਂ, ਗੰਗਾ ਦੀ ਧਾਰਾ।
ਰੂਹ ਬੈਠਾ ਹੈਸੀ ਬੁਤ ਤੋਂ, ਕਰ ਇੰਜ ਕਿਨਾਰਾ।
ਸਪ ਬਹਿੰਦਾ ਜੀਕੁਨ ‘ਕੁੰਜ’ ਦਾ, ਮੋਹ ਤੋੜ ਪਿਆਰਾ।
ਇਉਂ ਬੈਠਾ ਪਰਬਤ ਸਿਦਕ ਦਾ, ਦੁਖ ਜਰਕੇ ਸਾਰਾ।
ਜਿਉਂ ਗਟੂ ਹੋਵੇ ਚੀਰ ਦਾ, ਕੋਈ ਲਕੜ ਹਾਰਾ।
ਦੋ ਟੁਕੜੇ ਹੋਕੇ ਡਿਗ ਪਿਆ, ਭਾਰਤ ਦਾ ਤਾਰਾ।
ਭਾਰਤ ਦੇ ਢਠਦੇ ਮਹਿਲ ਦਾ, ਬਣ ਗਿਆ ਮੁਨਾਰਾ।
ਤੇਰਾ ਭਾਣਾ ਮੈਨੂੰ ਲੱਗਦਾ, ਮਿਠਾ ਤੇ ਪਿਆਰਾ।
ਇਉਂ ਕਹਿੰਦਾ ਹੰਸ ‘ਅਨੰਦ’ ਜੀ ਲਾ ਗਿਆ ਉਡਾਰਾ।