ਪੰਨਾ:ਸ਼ਹੀਦੀ ਜੋਤਾਂ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੫੦)

ਕਹਿੰਦਾ ਸੁਣ ਲੌ ਖਾਨ ਜੀ, ਇਕ ਢੰਗ ਨਿਆਰਾ।
ਮੁਕਨ ਸਿੰਘ ਜਹਾਨ ਚੋਂ, ਕਰ ਦੇਖੋ ਚਾਰਾ
ਅੰਮ੍ਰਿਤਸਰ ਹੈ ਇਹਨਾਂ ਦਾ, ਇਕ ਤੀਰਥ ਭਾਰਾ।
ਤੇ ਮੰਦਰ ਹੈ ਇਕ ਉਸ ਵਿਚ, ਜਿਉਂ ਅਰਸ਼ੀ ਤਾਰਾ।
ਟੁਬੇ ਉਸ ਵਿਚ ਆਣਕੇ, ਜਦ ਕਾਇਰ ਲਾਵਨ।
ਗੱਜਨ ਬੱਬਰ ਸ਼ੇਰ ਬਣ, ਰਣ ਧੁੰਮਾਂ ਪਾਵਣ।
ਲਗੇ ਵਾਂਗਰ ਪੇਂਦ ਦੇ, ਏਹਨਾਂ ਨੂੰ ਪਾਣੀ।
ਉਸ ਤੀਰਥ ਵਿਚ ਪਾਤਸ਼ਾਹ, ਕੋਈ ਕਲਾ ਰੁਬਾਣੀ।
ਕੋਹੜੇ ਨਹਾ ਨਹਾ ਉਸ ਵਿੱਚ, ਹੋ ਕੁੰਦਨ ਜਾਂਦੇ।
ਕਾਂ ਕਾਲੇ ਹੋਂਦੇ ਹੰਸ ਨੇ, ਮੂੰਹ ਪਾਣੀ ਪਾਂਦੇ।
ਮੂੰਹ ਵਿੱਚ ਪਾ ਕੇ ਚਲੇ ਜਾਂ, ਸੁਣਦੇ ਵਡਿਆਈ।
ਜਨਮ ਮਰਨ ਦਾ ਇਹਨਾਂ ਨੂੰ, ਡਰ ਰਹੇ ਨਾ ਕਾਈ।
ਜੇ ਉਹ ਮੰਦਰ ਢਾਹ ਦਿਓ, ਚੁਕ ਮਲਬਾ ਸਾਰਾ।
ਤੀਰਥ ਪਧਰਾ ਕਰ ਦਿਓ, ਪਾ ਇਟਾਂ ਗਾਰਾ।
ਮੁਕਨ ਸਿੰਘ ਜਹਾਨ ਚੋਂ, ਫਿਰ ਮਾਰੋ ਮਾਰਾ।
ਇਉਂ ਸਿੰਘਾਂ ਦੀਆਂ, ਖੁੰਢੀਆਂ, ਹੋਵਣ ਤਲਵਾਰਾਂ।

ਫੌਜਾਂ ਦੀ ਚੜ੍ਹਾਈ

ਆਈ ਲਖੂ ਦੀ ਰੱਲ ਪਸੰਦ ਸ਼ਾਹ ਨੂੰ,
ਫੌਜਾਂ ਦਿਤੀਆਂ ਤੁਰਤ ਚੜਾ ਭਾਈ।
ਗਸ਼ਤੀ ਦਲ ਸਾਰੇ ਪਿੰਡ ਵਿਚ ਫੇਰੇ,
ਜੰਗਲ ਪੁਟ ਕੇ ਦਿਤੇ ਜਲਾ ਭਾਈ।