ਪੰਨਾ:ਸ਼ਹੀਦੀ ਜੋਤਾਂ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)

ਸਰ ਬੁਲੰਦ ਖਾਂ ਨੂੰ ਭਾਰੀ ਫੌਜ ਦੇ ਕੇ,
ਅੰਮ੍ਰਿਤਸਰ ਵਲ ਦਿਤਾ ਭਜਾ ਭਾਈ।
ਮੰਦਰ ਢਾਹ ਕੇ ਪੂਰ ਤਲਾ ਦੇਵੋ,
ਗੱਲਾਂ ਦਿਤੀਆਂ ਕੁਲ ਸਮਝਾ ਭਾਈ।
ਡੇਰਾ ਲਾਇਕੇ ਆਪ ਲਾਹੌਰ ਬੈਠਾ,
ਖਰਚ ਖਾਨ ਕੋਲੋਂ ਲੈਕੇ ਖਾਨ ਲਗਾ।
ਅਲੇ ਜ਼ਖਮਾਂ ਤੇ ਚੰਦਰਾ ਬਰਕਤ ਸਿੰਘਾ,
ਪੀਸ ਪੀਸ ਕਰਕੇ ਲੂਣ ਪਾਣ ਲਗਾ।

ਤਥਾ-


ਨੱਚਣ ਕੰਜਰੀਆਂ ਪੀਣ ਸ਼ਰਾਬ ਹੁੱਕੇ,
ਕੀਰਤਨ ਹੋਏ ਜਿਥੇ ਦਿਨ ਰਾਤ ਪਿਆਰੇ।
ਖੁਰਾ ਖੋਜ ਤੀਰਥ ਦਾ ਮਟਾਣ ਲੱਗੀ,
ਮਿੱਟੀ ਸੁਟ ਪਠਾਨ ਦੀ ਜ਼ਾਤ ਪਿਆਰੇ।
ਸਿੰਘ ਜੰਗਲਾਂ ਵਿਚ ਗੁਜ਼ਰਾਨ ਕਰਦ,
ਉਹ ਵੀ ਵਢ ਫੂਕੇ ਖਾਤਰ ਘਾਤ ਪਿਆਰੇ।
ਝਖੜ ਝੁਲਿਆ ਪੰਥ ਤੇ ਕਹਿਰ ਵਾਲਾ,
ਪਿਛਲੇ ਜ਼ੁਲਮ ਹੋਏ ਸਭ ਮਾਤ ਪਿਆਰੇ।
ਸਰ ਬੁਲੰਦ ਖਾਂ ਮੁਛਾਂ ਤੇ ਹਥ ਫੇਰੇ,
ਕੇਹੜਾ ਆਖਦਾ ਸਿੰਘ ਨਾ ਮੁਕਦੇ ਨੇ।
ਗਹਿਰੀ ਅੱਖ 'ਅਨੰਦ' ਜੇ ਹੋਏ ਮੇਰੀ,
ਸਾਹ ਫਰਿਸ਼ਤਿਆਂ ਦੇ ਉਦੋਂ ਸੁਕਦੇ ਨੇ।