ਪੰਨਾ:ਸ਼ਹੀਦੀ ਜੋਤਾਂ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੫੨)

ਬਾਬਾ ਦੀਪ ਸਿੰਘ ਜੀ ਨੂੰ ਖਬਰ ਹੋਣੀ

ਰਹਿੰਦਾ ਦਮਦਮੇ ਸਾਹਿਬ ਬਾਬਾ ਦੀਪ ਸਿੰਘ ਸੀ,
ਗੁਰਬਾਣੀ ਦਾ ਕਰਦਾ ਪਰਚਾਰ ਵੀਰੋ।
ਚੌਹਾਂ ਤਖਤਾਂ ਦੇ ਵਿਚ ਪਰਕਾਸ਼ੀਆਂ ਉਸ,
ਹਥੀਂ ਲਿਖ ਸੁੰਦਰ ਬੀੜਾਂ ਚਾਰ ਵੀਰੋ।
ਕਲਗੀਧਰ ਨੇ ਹਥੀਂ ਛਕਾ ਅੰਮ੍ਰਿਤ,
ਉਹਨੂੰ ਬਲ ਦਿਤਾ ਬੇਸ਼ੁਮਾਰ ਵੀਰੋ।
ਦਸਿਆ ਕਿਸੇ ਨੇ ਉਸ ਦੇ ਜਥੇ ਨੂੰ ਜਾ,
ਹੋਇਆ ਅਸਾਂ ਤੇ ਆਖਰੀ ਵਾਰ ਵੀਰੋ।
ਹਰਮੰਦਰ, ਸਰੋਵਰ ਨੂੰ ਸ਼ਾਹ ਐਹਮਦ,
ਢਾਹ ਪੂਰ ਕੇ ਖੋਜ ਮਟਾਈ ਜਾਵੇ।
ਸਿੰਘ ਕਿਤੇ 'ਅਨੰਦ' ਨਾਂ ਲੁਕ ਸਕਣ
ਜੰਗਲ ਵਢ ਵਢ ਕੇ ਸੜਵਾਈ ਜਾਵੇ।

ਚੜ੍ਹਾਏ



ਇਕ ਹਜ਼ਾਰ ਅਕਾਲੀ ਲੈਕੇ, ਦੀਪ ਸਿੰਘ ਗਜ ਚੜ੍ਹਿਆ।
ਲੰਘ ਹਰੀਕੇ ਪਤਨੋ ਬਿਆਸੀ, ਤਰਨ ਤਾਰਨ ਆ ਵੜਿਆ।
ਉਠਨ ਵਿੱਚ ਜੁਸੇ ਦੇ ਚਿਨਗਾਂ, ਲੂੰ ਲੂੰ ਭਾਂਬੜ ਬਲਿਆ।
ਆਖੇ ਜੇ ਨਾਂ ਅਬਦਾਲੀ ਨੂੰ, ਵਾਂਗ ਮਛੀ ਮੈਂ ਤਲਿਆ।
ਦੀਪਸਿੰਘ ਨਹੀਂ ਕਿਸੇਆਖਣਾ, ਅੰਨਖਾਣਾ ਮਾਂ ਦਾ ਜਾਇਆ।