ਪੰਨਾ:ਸ਼ਹੀਦੀ ਜੋਤਾਂ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਮੇਰੇ ਜੀਂਦੇ ਹੋ ਨਹੀਂ ਸਕਦਾ, ਸਾਨੂੰ ਜਾਏ ਮਿਟਾਇਆ।
ਹਰਮੰਦਰ ਦੀ ਇਜ਼ਤ ਤਾਈਂ, ਜੋ ਪਾਪੀ ਹਥ ਪਾਵੇ।
ਮੇਰੇ ਕਹਿਰੋਂ ਜਾਨ ਬਚਾਕੇ, ਘਰ ਕਿਉਂ ਵਾਪਸ ਜਾਵੇ।
ਧਰਮ ਜੁਧ ਲਈ ਕੁਲ ਬਹਾਦਰ, ਅਣਖੀ ਹੋ ਗਏ ਕਠੇ।
ਸਦਾ ਮੌਤ ਦੇ ਤਾਈਂ ਕਰਦੇ, ਜੇਹੜੇ ਹਾਸੇ ਠਠੇ।
ਕਢ ਦੇਈਏ ਅਖ ਉਸਦੀ ਫੜਕੇ, ਅਖ ਕਰੇ ਜੋ ਕਾਣੀ।
ਇਉਂ ਰੋਹ ਅੰਦਰ ਖੂਨ ਖੌਲਦਾ, ਦੇਗ ਅੰਦਰ ਜਿਉਂ ਪਾਣੀ।
'ਕੜਾਹ ਪ੍ਰਸ਼ਾਦ' ਦੀ ਦੇਗ ਚੜਾਕੇ, ਰਲ ਅਰਦਾਸਾ ਕਰਦੇ।
ਗੁਰੂ ਅਰਜਨ ਤੇਰੀ ਓਟ ਨੇ ਲੇਂਦੇ, ਸੇਵਕ ਤੇਰੇ ਘਰਦੇ।
ਤੇਰੇ ਦਰ ਦੀ ਇਜ਼ਤ ਖਾਤਰ, ਲਗੇ ਕਰਨ ਚੜ੍ਹਾਈ।
ਹਥ ਤੇਰੇ ਹੈ ਇਜ਼ਤ ਸਾਡੀ, ਹੋਵੀਂ ਸੰਗ ਸਹਾਈ।
ਦੀਪ ਸਿੰਘ ਅਰਦਾਸੇ ਅੰਦਰ, ਏਹ ਪਰਤੱਗਿਆ ਕੀਤੀ।
ਸੀਸ ਦਿਆਂ ਪਰਕਰਮਾਂ ਵਿਚ ਜਾ, ਧੋਵਾਂ ਕੁਲ ਕੁਰੀਤੀ।
ਛਕ ਪਰਸ਼ਾਦ ਤੇ ਟਪ ਲਕੀਰਾਂ, ਇਉਂ ਤੁਰਿਆ ਦਲ ਸਾਰਾ।
ਘਟ ਜਿਵੇਂ ਟਿਲੇ ਦੀ ਚੜਕੇ, ਪਾਵੇ ਧੁੰਦੂਕਾਰਾ।
ਲਗੀ ਚੋਟ ਨਗਾਰਿਆਂ ਉਤੇ, ਚੜ੍ਹ ਪਏ ਸ਼ੇਰ ਅਕਾਲੀ।
ਬੀਰ ਰਸ ਵਿਚ ਮਤੇ ਤੁਰਦੇ, ਪਾਂਦੇ ਜਾਣ ਧੁਮਾਲੀ।
ਨਾਦਰ ਸ਼ਾਹ ਦੇ ਪਿਛੋਂ ਆਇਆ, ਚੜ੍ਹ ਸਾਲਾ ਅਬਦਾਲੀ।
ਕਰੀਏ ਇਸਦੇ ਡੱਕਰੇ ਫੜਕੇ, ਟੋਕਾ ਜਿਵੇਂ ਪਰਾਲੀ।
ਤਰਨ ਤਾਰਨ ਦੇ ਤਲਕੇ ਅੰਦਰ, ਥਾਂ ਥਾਂ ਧੁੰਮਾਂ ਪਈਆਂ।
ਹਰਮੰਦਰ ਦੀ ਸ਼ਾਨ ਬਚਾਵਣ, ਸਿਖ ਫੌਜਾਂ ਅਜ ਗਈਆਂ।
ਨਸ਼ਟਕਰੀਂ ਇਹ ਦੁਸ਼ਟ ਚੌਂਕੜੀ,ਇਉਂ ਕਹਿੰਦੇ ਨਰਨਾਰੀ।
ਆਪਣੀ ਇਜ਼ਤ ਆਪ ਬਚਾਵੀਂ, 'ਸ਼ਾਂਤ ਪੁੰਜ' ਗਿਰਧਾਰੀ।