ਪੰਨਾ:ਸ਼ਹੀਦੀ ਜੋਤਾਂ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੫)

ਢੇਰ ਲੋਥਾਂ ਦੇ ਲਗ ਗਏ, ਕੋਹਾਂ ਦੇ ਅੰਦਰ।
ਜੇ ਜਾਨ ਜਾਏ ਕੁਝ ਫਿਕਰ ਨਾ, ਬਚ ਰਹੇ ਹਰਿਮੰਦਰ।
ਸਭ ਧਰਤੀ ਰੰਗੀ ਖੂਨ ਨਾਲ, ਰਤ ਵਹਿੰਦੀ ਭਾਰੀ।
ਜਿਉਂ ਸਾਲੂ ਰੰਗ ਕੇ ਸੁਕਣੇ ਪਾ ਦਵੇ ਲੀਲਾਰੀ।
ਉਖੜੇ ਪੈਰ ਦੁਰਾਨੀਆਂ, ਡਾਢੇ ਘਬਰਾਏ।
ਅਲਾ ਕਾਬੂ ਸਿੰਘ ਦੇ, ਨਾ ਦੁਸ਼ਮਨ ਆਏ।
ਸਰ ਬੁਲੰਦ ਖਾਂ ਵੇਖਕੇ, ਦੇ ਹਲਾ ਸ਼ੇਰੀ।
ਕਾਬਲ, ਗਿਲਜਿਓ ਦੂਰ ਹੈ ਕੁਝ ਕਰੋ ਦਲੇਰੀ।
ਨਠਿਆਂ ਕਰਨੀ ਖਾਲਸੇ, ਨਾ ਕਦੇ ਖਲਾਸੀ।
ਮਰੋ ਜਵਾਨਾਂ ਵਾਂਗਰਾਂ, ਛਡ ਦਿਉ ਉਦਾਸੀ।
ਵਧਿਆ ਸਰ ਬੁਲੰਦ ਖਾਂ, ਜਦ ਵਾਂਗ ਹਨੇਰੀ।
ਬਿਜਲੀ ਵਾਂਗਰ ਦੀਪ ਸਿੰਘ, ਰਣ ਚੰਡੀ ਫੇਰੀ।
ਸਰ ਬੁਲੰਦ ਨੂੰ ਸੁਟਿਆ, ਕਰ ਟੋਟੇ ਟੋਟੇ।
ਢੇਰੀ ਢਾਹੀ ਗਿਲਜਿਆਂ, ਰੋਏ ਵਡੇ ਛੋਟ।
ਮੋਇਆ ਆਗੂ ਦਲਾਂ ਦਾ, ਲਕ ਸਭ ਦੇ ਟੁਟੇ।
ਤੰਬੂ ਆਸ ਉਮੈਦ ਦੇ, ਹੁਣ ਕੁਲ ਨੇ ਪੁਟੇ।

ਯਾਕੂਬ ਖਾਂ ਦੀ ਦਲੇਰੀ


ਫੌਜਦਾਰ ਜਾਂ ਡਿਗ ਪਿਆ, ਵਧਿਆ ਖਾਨ ਯਾਕੂਬ।
ਐਲੀ ਅਕਬਰ ਬੋਲਕੇ ਹਲਾ ਕੀਤਾ ਖੂਬ।
ਇਧਰੋਂ ਜੋਧਾ ਦੀਪ ਸਿੰਘ, ਕਹਿ ਸਤਿ ਸ੍ਰੀ ਅਕਾਲ।
ਲੈਕੇ ਚੰਡੀ ਜੁਟਿਆ, ਖਾਂ ਯਾਕੂਬ ਦੇ ਨਾਲ।