ਪੰਨਾ:ਸ਼ਹੀਦੀ ਜੋਤਾਂ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੬)

ਆਗੂ ਦੋਹਾਂ ਦਲਾਂ ਦੇ, ਲੜਦੇ ਰਣ ਵਿਚਕਾਰ।
ਦੁਹਾਂ ਉਤੇ ਦੋਹਾਂ ਦੇ, ਚਲ ਗਏ ਸਾਂਝੇ ਵਾਰ।
ਦੋਏ ਬਹਾਦਰ ਸੌਂ ਗਏ, ਰਣ ਵਿਚ ਕਢ ਬੁਖਾਰ।
ਦੋਂਹ ਦਾਵਾਂ ਤੋਂ ਖੜਕਦਾ, ਮਾਰੂ ਮਾਰੋ ਮਾਰ।
ਧਰਮ ਸਿੰਘ ਜਥੇਦਾਰ ਨੇ, ਪਾਸ ਸਿੰਘ ਦੇ ਆਣ।
ਕਿਹਾ ਬੋਲ ਨੂੰ ਹਾਰਨਾ, ਨਹੀਂ ਸਿੰਘ ਦੀ ਸ਼ਾਨ।
ਕੀਤੀ ਤੂੰ ਅਰਦਾਸ ਸੀ, ਬਾਬਾ ਤੁਰਦੀ ਵਾਰ।
ਸੀਸ ਆਪਣਾ ਦਿਆਂਗਾ, ਜਾਕੇ ਵਿਚ ਦਰਬਾਰ।
ਲਾ ਲਏ ਅਜ ਬਹਾਦਰਾਂ, ਡੇਰੇ ਅੱਧ ਵਿਚਕਾਰ।
ਕਿਸ ਮੂਜ਼ੀ ਦਰਬਾਰ ਚੋਂ, ਕਢਣੇ ਜਾਕੇ ਬਾਹਰ।
'ਸੰਤ-ਸਪਾਹੀ' ਸੁਣਦਿਆਂ, ਜਥੇਦਾਰ ਦੀ ਤਾਨ।
ਬੁਕਿਆ ਵਾਂਗਰ ਸ਼ੇਰ ਉਠ, ਕੰਬ ਗਿਆ ਮੈਦਾਨ।
ਖਬੇ ਹਥ ਤੇ ਬੀਰ ਨੇ, ਧਰ ਲਿਆ ਸੀਸ ਅਡੋਲ।
ਮਾਰੂ ਹਲਾ ਦਲਾਂ ਨੇ, ਦਿਤਾ ਜੋਧੇ ਬੋਲ।
ਸਫ ਵੈਰੀ ਦੀ ਇਸਤਰਾਂ, ਸੁਟੀ ਬਾਬੇ ਪਾੜ।
ਭੇਡਾਂ ਅੰਦਰ ਆ ਵੜੇ, ਜਿਉਂ ਭੁਖਾ ਬਘਿਆੜ।
ਟੁਟੇ ਦਿਲ ਰੁਹੇਲਿਆਂ, ਆਗੂ ਦੋ ਮਰਵਾ।
ਕਰ ਕੇ ਮੂੰਹ ਲਾਹੌਰ ਨੂੰ, ਭਜੇ ਵਾਹੋ ਦਾ।
ਪਿਛੇ ਚੜ੍ਹਕੇ ਖਾਲਸੇ, ਲਾਹੇ ਖੂਬ ਸਥਾਰ।
ਕਹਿੰਦੇ ਕਦੇ ਨਾਂ ਆਵੀਏ, ਬਖਸ਼ੇਂ ਜੇ ਇਸ ਵਾਰ।
ਕਰ ਮਜ਼ਦੂਰੀ ਆਪਣਾ, ਕੁਨਬਾ ਲੈਂਦੇ ਪਾਲ।
ਇਸ 'ਅਬਦਾਲੀ *ਸਗ' ਨੇ, ਕੀਤਾ ਮੰਦਾ ਹਾਲ |



* ਅਬਦਾਲੀ ਕੁਤੇ।