ਪੰਨਾ:ਸ਼ਹੀਦੀ ਜੋਤਾਂ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)

ਸੇਵਾ ਕੀਤੀ ਮੁਰੰਮਤ ਤਲਾਬ ਹੋਇਆ,
ਮਲਬਾ ਸੁਟਿਆ ਕੁਲ ਕਢਾਇਆ ਏ।

ਵਾਕ ਕਵੀ-


ਮਰਦੇ ਕਦੇ ਨਹੀਂ ਮਰਨਾ ਜੋ ਜਾਣਦੇ ਨੇ,
ਮਰਦੇ ਸਦਾ ਨੇ ਮੌਤ ਤੋਂ ਡਰਨ ਵਾਲੇ।
ਤਾਕਤ ਸਿੰਘਾਂ ਨੂੰ ਕੇਹੜੀ ਮਿਟਾ ਸਕੇ,
ਹਸ ਹਸ ਮੁਸੀਬਤਾਂ ਜਰਨ ਵਾਲੇ।
ਸੇਹਰੇ ਸਿਦਕ ਦੇ ਲਾਇਕੇ ਸੀਸ ਉਤੇ,
ਚਾਉ ਨਾਲ ਲਾੜੀ ਮੌਤ ਵਰਨ ਵਾਲੇ।
ਚੜਦੀ ਕਲਾ ਵਿੱਚ ਸਿੰਘ 'ਅਨੰਦ' ਖੇਡਣ,
ਮਿਟ ਗਏ ਇਨ੍ਹਾਂ ਉਤੇ ਜ਼ੁਲਮ ਕਰਨ ਵਾਲੇ।
ਠੋਕਰ ਨਾਲ ਰਬਾਬ ਦੀ ਤਾਰ ਬੋਲੇ,
ਗੇਂਦ ਨਾਲ ਸਖਤੀ ਉਤਾਂਹ ਜਾਂਵਦੀ ਏ।
ਸਿਰ ਸਦਕਾ ਕੁਰਬਾਨੀਆਂ ਕਰਨੀਆਂ ਦੇ
ਅਣਖੀ ਕੌਮ ਸਰਦਾਰੀ ਹੰਡਾਂਵਦੀ ਏ।