ਪੰਨਾ:ਸ਼ਹੀਦੀ ਜੋਤਾਂ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੧)

ਕਾਇਰਤਾ ਦਾ ਦਾਗ਼ ਸਿੰਘਾਂ ਦੇ, ਮਥੇ ਤੇ ਜੋ ਲਗਾ।
ਧੋ ਕੇ ਕਲਗੀਧਰ ਦੇ ਸਿੰਘ ਦਾ, ਉਜਲ ਕਰੀਏ ਅਗਾ।
ਜਿਸ ਮੌਤੋਂ ਹਾਂ ਡਰਦੇ ਫਿਰਦੇ, ਸਰਪਰ ਉਸਨੇ ਖਾਣਾ।
ਮੌਤ ਸਿਖ ਦਾ ਹੈ 'ਨਵ ਜੀਵਨ', ਲਾਹੁਣਾ ਭੇਸ ਪੁਰਾਣਾ।
ਸੂਰਜ, ਚੰਨ ਤੇ ਤਾਰੇ, ਚੜ੍ਹਕੇ, ਦੁਨੀਆਂ ਤੋਂ ਛਪ ਜਾਂਦੇ।
ਬਰਕਤ ਸਿੰਘਾ ਸਿੰਘ ਕਦੇ ਨਾਂ, ਆਪਣਾ ਆਪ ਲੁਕਾਂਦੇ।

ਸਿੰਘਾਂ ਨੇ ਲਾਹੌਰ ਜਾਣ ਵਾਲੀ ਸੜਕ

ਮਲ ਲੈਣੀ


ਹੈਸੀ ਇਕ ਸਰਾਂ ਬਨਾਈ, ਨੂਰ ਦੀਨ ਹਤਿਆਰੇ।
ਧਰਮਸਾਲਾ ਤੇ ਮੰਦਰ ਢਾਹ ਢਾਹ, ਜੋਰ ਜ਼ੁਲਮ ਕਰ ਭਾਰੇ,
ਪਾਸ ਉਸ ਦੇ ਆਣ ਦੁੰਹਾਂ ਨੇ, ਡੇਰੇ ਖੂਬ ਜਮਾਏ।
ਲੰਘਣ ਵਾਲੇ ਲੋਕਾਂ ਉਤੇ; ਟੈਕਸ ਉਹਨਾਂ ਨੇ ਲਾਏ।
ਟਕਾ ਗਧੇ, ਘੋੜੇ, ਤੋਂ ਲੈਂਦੇ, ਗਡੇ ਕੋਲੋਂ ਆਨਾਂ।
ਮਾਰ ਮਾਰ ਹਡ ਭੰਨਣ ਉਸਦੇ, ਜੋ ਨਾਂ ਦੇ ਜੁਰਮਾਨਾ।
ਜ਼ੋਰ ਤੇਗ਼ ਦੇ ਲੁਟ ਲਿਜਾਂਦੇ, ਲੰਘੇ ਸ਼ਾਹੀ ਖ਼ਜ਼ਾਨਾ।
ਕੰਮਣ ਲਗਾ ਏਹਨਾਂ ਕੋਲੋਂ ਥਰ ਥਰ ਕੁਲ ਜ਼ਮਾਨਾ।
ਖਾਨ ਬਹਾਦਰ ਸੂਬੇ ਦੀ, ਇਕ ਹੈਸੀ ਭੈਣ ਪਿਆਰੀ।
ਖਾਨੋ ਬੀਬੀ ਨਾਮ ਉਸਦਾ, ਹੈਸੀ ਅਜੇ ਕੁਵਾਰੀ।
ਨਾਮ ਉਸਦੇ ਲਿਖ ਕੇ ਚਿਠੀ, ਬੋਤਾ ਸਿੰਘ ਨੇ ਪਾਈ।
'ਬੋਤਾ ਸਿੰਘ' ਉਡੀਕੇ ਤੈਨੂੰ, ਆ ਖਾਨੋ ਭਰਜਾਈ।
ਆਨਾ ਲਾਇਆ ਗਡੇ ਨੂੰ ਮੈਂ, ਟਕਾ ਲਗਾਇਆ ਖੋਤਾ।