ਪੰਨਾ:ਸ਼ਹੀਦੀ ਜੋਤਾਂ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੬੩)

ਜੁਆਬ ਭਾਈ ਬੋਤਾ ਸਿੰਘ ਜੀ

ਜਿਦਾ ਨਿਮਕ ਖਾਈਏ ਮੰਨੀਏ ਹੁਕਮ ਉਹਦਾ,
ਬਣੀਏ ਕਦੇ ਨਾਂ ਨਿਮਕ ਹਰਾਮ ਖਾਨਾਂ।
ਕੰਮ ਸੂਰਮੇਂ ਦਾ ਡਰਨਾ ਮੌਤ ਤੋਂ ਨਾ,
ਮੈਨੂੰ ਲਗੋਂ ਕੀ ਦੇਣ ਪੈਗ਼ਾਮ ਖਾਨਾਂ।
ਕੀਤਾ ਸ਼ੁਕਰ ਅਜ ਹੋਈ ਮੁਰਾਦ ਪੂਰੀ,
ਮੈਂ ਉਡੀਕਦਾ ਸਾਂ ਸੁਭਾ ਸ਼ਾਮ ਖਾਨਾਂ।
ਗਿਦੜ ਲੁਕ ਕੇ ਵਕਤ ਗੁਜ਼ਾਰਦੇ ਨੇ,
ਰਣ ਵਿਚ ਗਜਦੇ ਮਰਦ ਵਰਿਆਮ ਖਾਨਾਂ।

ਆਵੇ ਸ਼ਰਮ ਨਾਂ ਮੁਗਲ ਦੀ ਬਿੰਦ ਹੋ ਕੇ,
ਕੰਮ ਬਾਣੀਆਂ ਵਾਲੇ ਬਤਾਣ ਲਗੋਂ।
ਅਸੀਂ ਔਂਸੀਆਂ ਉਸਦੀਆਂ ਪਾਂਵਦੇ ਹਾਂ,
ਜੇਹੜੀ ਮੌਤ ਤੋਂ ਸਾਨੂੰ ਡਰਾਣ ਲਗੋਂ।

ਜਲਾਲ ਦੀਨ


ਦੂਜੀ ਵਾਰ ਸਿੰਘਾ ਤੈਨੂੰ ਆਖਦਾ ਹਾਂ,
ਵੇਲਾ ਬੀਤਿਆ ਹੱਥ ਨਾਂ ਆਵਨਾਂ ਈਂ।
ਅਸੀਂ ਸੌ ਤੇ ਤੁਸੀਂ ਹੋ ਦੋਵੇ ਜਿੰਦਾਂ,
ਜੰਗ ਕਿੰਨਾਂ ਕੁ ਸਮਾਂ ਮਚਾਵਨਾਂ ਈਂ।