ਪੰਨਾ:ਸ਼ਹੀਦੀ ਜੋਤਾਂ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੫)



ਤਥਾ-

ਦੇਵੇ ਭੈ ਜੋ ਸਾਨੂੰ ਬਹੁਤਿਆਂ ਦਾ,
'ਸਵਾ ਲੱਖ' ਨੂੰ ਕਲੇ ਭਜਾਣ ਵਾਲੇ।
ਹਰਨਾਂ, ਭੇਡੂਆਂ ਦੇ ਸਦਾ ਹੋਣ ਇੱਜੜ,
ਸ਼ੇਰ, ਬਾਘ, ਕਲੇ ਪਾੜ ਖਾਣ ਵਾਲੇ।
ਪੰਜ ਪੰਜ ਸਾਡੇ ਨਾਲ ਲਾ ਕੇ ਵੇਖ,
ਬਹੁਤੇ ਜ਼ੋਰ ਵਾਲੇ ਬਹੁਤੇ ਮਾਣ ਵਾਲੇ।
ਆਹਮੋ ਸਾਹਮਣੇ ਤੇਗ਼ਾਂ ਦੇ ਜੰਗ ਮਚਣ,
ਹਥ ਪਰਖ ਲੈ ਜ਼ਰਾ ਕਿਰਪਾਨ ਵਾਲੇ।
ਕਰਦਾ ਸੂਰਮਾ ਈਂ ਕਦਰ ਸੂਰਮੇ ਦੀ,
ਹਲਾ ਵੇਖ ਲੈ ਬੀਰ ਅਕਾਲੀਆਂ ਦਾ।
ਸੁਕੇ ਸੜੇ ਸਰੀਰ ਨੇ ਨਾਲ ਭੁਖਾਂ,
ਹੜ ਵਗਦਾ ਤੁਸਾਂ ਤੇ ਲਾਲੀਆਂ ਦਾ।

ਜਲਾਲ ਦੀਨ


ਹੋਇਆ ਖੁਸ਼ ਜਲਾਲ ਦੀਨ ਗਲ ਸੁਣਕੇ,
ਹਛਾ ਦੇਖ ਲੌ ਹਥ ਤਲਵਾਰ ਵਾਲੇ।
ਦਸ ਸੂਰਮੇਂ ਸਾਹਮਣੇ ਕਢ ਦਿਤੇ,
ਹਿੰਮਤ ਵਾਲੇ ਮੈਦਾਨ ਦੀ ਸਾਰ ਵਾਲੇ।
ਪਿੜ ਬਝ ਗਿਆ ਜਰਵਾਣਿਆਂ ਦਾ,
ਘੋਲ ਹੋਣ ਲਗੇ ਮਾਰੋ ਮਾਰ ਵਾਲੇ।