ਪੰਨਾ:ਸ਼ਹੀਦੀ ਜੋਤਾਂ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੬)

ਗਤਕੇ ਬਾਜ਼ ਜਵਾਨਾਂ ਨੇ ਜੋੜ ਪਿਠਾਂ,
ਦਸੇ ਜੌਹਰ ਵਾਹ ਖੰਡੇ ਦੀ ਧਾਰ ਵਾਲੇ।
ਬਿਜਲੀ ਵਾਂਗ ਮੈਦਾਨ ਦੇ ਵਿਚ ਫਿਰਦੇ,
ਨੇੜੇ ਵਾਰ ਨਾਂ ਕਿਸੇ ਦਾ ਔਣ ਦਿਤਾ।
ਸੁਟੇ ਕਪ ਕੇ ਦਸੇ ਰਣ ਖੇਤ ਅੰਦਰ,
ਕੰਡਾਂ ਵਲ ਨਾ ਮੂੰਹ ਪਰਤੌਨ ਦਿਤਾ।

ਤਥਾ-


ਤਤੇ ਤਾ ਸਾਹ ਜ਼ਰਾ ਨਾ ਲੈਣ ਦਿਤਾ,
ਦਸ ਹੋਰ ਸਾਂਹਵੇਂ ਖਲਿਹਾਰ ਦਿਤੇ।
ਪਰਖਣ ਲਗੇ ਬਹਾਦਰੀ ਖਾਲਸੇ ਦੀ,
ਪਹਿਲਵਾਨ ਨੇ ਦਾਉ ਖਲਹਾਰ ਦਿਤੇ।
ਮੁਗ਼ਲ ਖਾਣ ਕਚੀਚੀਆਂ ਮਨਾ ਅੰਦਰ,
ਲੋਹੜੇ ਦੋਹਾਂ ਵੇਖੋ ਕੇਡੇ ਮਾਰ ਦਿਤੇ।
ਮਰਦੇ ਪੁਤ ਬਗਾਨੇ ਦੇ ਪੀੜ ਕਾਹਦਾ,
ਕੰਡੀਂ ਥਾਪੜੇ ਦੇ ਲਲਕਾਰ ਦਿਤੇ।
ਲੇਖੇ ਲਗ ਗਏ ਜਾਂਦਿਆਂ ਦਸ ਏਹ ਵੀ,
ਲਹੂ ਨਾਲ ਧਰਤੀ ਲਾਲੋ ਲਾਲ ਹੋਈ।
ਬਰਕਤ ਸਿੰਘ ਜਲਾਲ ਦੀਨ ਆਖਦਾ ਏ,
ਅਜ ਬਹਾਦਰੀ ਵਾਲੀ ਕਮਾਲ ਹੋਈ।