ਪੰਨਾ:ਸ਼ਹੀਦੀ ਜੋਤਾਂ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੬੭)

ਤੀਸਰੀ ਵਾਰ


ਤੀਜੀ ਵਾਰ ਜਵਾਨ ਸਿਰ ਕਢ ਚੁਣਕੇ,
ਦੋਹਾਂ ਜੋਧਿਆਂ ਨਾਲ ਲਗਾਏ ਭਾਈ।
ਜਾਪਣ ਖੜੇ ਫਰਿਸ਼ਤੇ ਪਿੜ ਅੰਦਰ,
ਸਾਹਵੇਂ ਅਖ ਨਾ ਕੋਈ ਉਠਾਏ ਭਾਈ।
ਬੰਨ ਪੈਂਤੜੇ ਬੁਕਦੇ ਸ਼ੇਰ ਬੱਬਰ,
ਕਰਨ ਵਾਰ ਤੇ ਵਾਰ ਬਚਾਏ ਭਾਈ।
ਚੜੇ ਜੰਗ ਜਵਾਨਾਂ ਨੂੰ ਡਗਾ ਵਜੇ;
ਤੇਗ਼ਾਂ ਵਾਂਗ ਬਿਜਲੀ ਦਿਖਲਾਏ ਭਾਈ।
ਗਿੜ ਗਿੜਾਇਕੇ ਹਾਥੀਆਂ ਵਾਂਗ ਡਿਗੇ,
ਬੋਲੀ ਗਜ ਸਤ ਸ੍ਰੀ ਅਕਾਲ ਸਿੰਘਾਂ।
ਬਰਕਤ ਸਿੰਘ ਧੋਣੇ ਧੋਤੇ ਜਗ ਉਤੋਂ,
ਮਾਂਰ ਮਾਰ ਤੇਗ਼ਾਂ ਗੁਸੇ ਨਾਲ ਸਿੰਘਾਂ।

ਸਾਰਿਆਂ ਨੇ ਹੱਲਾ ਕਰਨਾ

ਦੁਵੱਯਾ ਛੰਦ-


ਏਦਾਂ ਤੀਹ ਜਾਂ ਟੋਟੇ ਹੋਕੇ, ਲੇਟ ਗਏ ਰਣ ਅੰਦਰ।
ਫੌਜਦਾਰ ਹੁਣ ਕਰੇ ਵਿਚਾਰਾਂ, ਖਾ ਗੁਸਾ ਮਨ ਅੰਦਰ।
ਏਦਾਂ ਕੁਲ ਮਰਵਾਕੇ ਸਾਥੀ, ਨਹੀਂ ਮੈਂ ਵੀ ਬਚ ਸਕਦਾ।
ਸਿੰਘ ਡਰਾਉਣੇ ਦੇਣ ਦਿਖਾਈ, ਸਾਹਵੇਂ ਕੋਈ ਨਾ ਤਕਦਾ।