ਪੰਨਾ:ਸ਼ਹੀਦੀ ਜੋਤਾਂ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀਭਾਈ ਮਹਿਤਾਬਸਿੰਘ ਜੀ

ਅਬਦਾਲੀ ਦੇ ਪਿਛੋਂ ਉਠਿਆ, ਫਿਰ ਮਸਾ ਹਤਿਆਰਾ।
ਲਖੂ ਦੇ ਲਗ ਆਖੇ ਉਸਨੇ, ਫ਼ੜਿਆ ਓਹੀ ਕਾਰਾ।
'ਸੁਧਾ ਸਰ' ਨੂੰ ਪੂਰਨ ਲੱਗਾ, ਮਿਟੀ ਸੁਟ ਨਕਾਰਾ।
ਕੰਜਰੀਆਂ ਦਾ ਮੁਜਰਾ ਲੱਗਾ, 'ਹਰਿਮੰਦਰ' ਵਿਚ ਭਾਰਾ।
ਭੇਸ ਵਟਾ ਮਹਿਤਾਬ ਸਿੰਘ, ਤੇ ਸੁਖਾ ਸਿੰਘ ਦੋ ਭਾਈ।
ਵਢ ਕੇ ਸਿਰ ਮਸੇ ਦਾ ਲੈ ਗਏ, ਹੋ ਗਈ ਫੇਰ ਸਫਾਈ।
ਹਰਿਮੰਦਰ ਦੀ ਇਜ਼ਤ ਸਿੰਘਾਂ, ਜਾਨਾਂ ਹੂਲ ਬਚਾਈ।
ਘਰ ਮਸੇ ਦੇ ਪਿਆ ਪਿਟਣਾ, ਜਿਸਨੇ ਅਤ ਉਠਾਈ।

ਆਂਦੀ ਲੋਥ ਲਾਹੌਰ ਮਸੇ ਦੀ, ਪੁਤਾਂ ਅਤੇ ਸਵਾਣੀ।
ਪਿਟ ਪਿਟ ਕੇ ਦੰਦਨ ਪੈਂਦੀ, ਪਾਵਨ ਮੂੰਹ ਵਿਚ ਪਾਣੀ।
ਖਾਨ ਬਹਾਦਰ ਦੇ ਘਰ ਅੰਦਰ, ਲੱਗਾ ਹੋਣ ਸਿਆਪਾ।
ਭੈੜੀ ਕਾਰੇ ਲਾ ਮਰਵਾਇਆ, ਮੇਰਾ ਖੌਂਦ ਕਲਾਪਾ।
ਤੇਰੇ ਬੂਹੇ ਤੇ ਮਰ ਜਾਵਾਂ, ਪਾੜ ਮਥਾ ਹਤਿਆਰੇ।
ਕਿਥੋਂ ਆਏ ਜੁਵਾਈ ਤੇਰੇ, ਜਿਨ੍ਹਾਂ ਕਹਿਰ ਗੁਜ਼ਾਰੇ।
ਤੂੰ ਕਹਿੰਦਾ ਸਾਏਂ ਦੁਨੀਆਂ ਉਤੇ, ਸਿੰਘ ਰਿਹਾ ਨਾ ਕੋਈ।
ਮੌਤ ਲੜੀ ਅਸਮਾਨੋਂ ਉਤਰ, ਹਦ ‘ਹਦ’ ਦੀ ਹੋਈ।
ਤਲਵਾਰਾਂ ਦੀਆਂ ਧਾਰਾਂ ਉਤੋਂ, ਲੰਘ ਗਏ ਉਡ ਡਾਕੂ।