ਪੰਨਾ:ਸ਼ਹੀਦੀ ਜੋਤਾਂ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੨)

'ਮੀਰਾਂ ਕੋਟ ਪੁਜੇ ਮਾਰੋ ਮਾਰ ਕਰਦੇ,
ਤੇਜ਼ ਹਥ ਹੋਇਆ ਤਲਵਾਰ ਵਾਲਾ।
ਨਥੇ ਚੌਧਰੀ ਨੂੰ ਸੱਦ ਆਖਿਓ ਨੇ,
ਮਸੇ ਰੰਗੜ ਦਾ ਕਾਤਲ ਪਕੜਾਓ ਜਲਦੀ।
ਲਗਦਾ ਖੂਨ ਇਹ ਜ਼ਿਮੇਂ ਮਹਿਤਾਬ ਸਿੰਘ ਦੇ,
ਜਿਥੇ ਹੈ ਓਹ ਸੱਦ ਲਿਆਓ ਜਲਦੀ।

ਚੌਧਰੀ


ਨਥਾ ਚੌਧਰੀ ਜੋੜ ਕੇ ਹਥ ਕਹਿੰਦਾ,
ਨਹੀਂ ਅਸਾਂ ਨੇ ਸੁਣਿਆ ਸੁਣਾਇਆ ਏ।
ਥੌਹ ਪਤਾ ਨਾਂ ਉਸਦਾ ਕੋਈ ਸਾਨੂੰ,
ਨਾਂ ਓਹ ਪਿੰਡ ਅੰਦਰ ਕਦੇ ਆਇਆ ਏ।
ਨਾਂ ਹੀ ਬਾਗੀਆਂ ਨਾਲ ਵਿਹਾਰ ਸਾਡਾ,
ਲਾਲਚ ਕਿਰਤ ਦਾ ਇਕ ਰਖਾਇਆ ਏ।
ਏਹ ਵੀ ਪਤਾ ਨਹੀਂ ਜੀਂਦਾ ਕਿ ਮਰ ਗਿਆ,
ਮੁਦਤ ਗੁਜ਼ਰ ਗਈ ਫੇਰਾ ਨਾ ਪਾਇਆ ਏ।
ਕਿਹਾ ਫੇਰ ਨਰਿੰਜਨੀ ਆਪ ਜੇ ਨਹੀਂ,
ਓਹਦੇ ਪੁਤ ਨੂੰ ਘਰੋਂ ਲਿਆ ਛੇਤੀ।
ਬਰਕਤ ਸਿੰਘ ਆਵੇ ਜਦੋਂ ਖਬਰ ਸੁਣ ਕੇ,
ਦੇਵੀਂ ਖ਼ਬਰ ਲਾਹੌਰ ਪੁਚਾ ਛੇਤੀ।