ਪੰਨਾ:ਸ਼ਹੀਦੀ ਜੋਤਾਂ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੭੩)

ਨਥਾ

'ਰਾਏ ਸਿੰਘ' ਨੂੰ ਲੈਣ ਜਾਂ ਗਿਆ 'ਨਥਾ',
ਤਰਸ ਮਨ ਉਹਦੇ ਅੰਦਰ ਆਇਆ ਏ।
ਜਿਸ ਮਾਸੂਮ ਨੂੰ ਮੈਂ ਪਕੜਾਣ ਲਗਾ,
ਕੀਹ ਕਿਸੇ ਦਾ ਏਹਨੇ ਚੁਰਾਇਆ ਏ।
ਟਪ ਕੰਧ ਲੈਕੇ ਨਾਲ ਨਸ ਗਿਆ,
ਬਚਾ ਮੋਢਿਆਂ ਉਤੇ ਉਠਾਇਆ ਏ।
ਨਿਕਲ ਗਿਆ ਨਥਾ ਲੈਕੇ 'ਰਾਏ ਸਿੰਘ' ਨੂੰ,
ਜਾ ਪੁਲਸ ਨੂੰ ਕਿਸੇ ਭੜਕਾਇਆ ਏ।
ਨਸੀ ਪੁਲਸ ਸਿਰਪਟ ਦੁੜਾ ਘੋੜੇ,
ਨਸੇ ਜਾਂਵਦੇ ਨੂੰ ਦਾਬਾ ਮਾਰਿਆ ਏ।
ਝਾੜੀ ਵਿਚ ਲੁਕਾਇਕੇ ਰਾਏ ਸਿੰਘ ਨੂੰ,
ਤੇਗ਼ ਸੂਤ ਸਾਂਹਵੇਂ ਭਬਕਾਰਿਆ ਏ।
ਪਰਉਪਕਾਰ ਖਾਤਰ ਲੈਕੇ ਮੁਲ ਖਤਰਾ,
ਨੇਕ ਪੁਰਸ਼ ਨੇ ਵਾਹੀ ਤਲਵਾਰ ਭਾਈ।
ਟੋਟੇ ਹੋਇਕੇ ਵਿਚ ਮੈਦਾਨ ਡਿਗਾ,
ਦੌਂਹ ਚੌਹ ਤਾਈਂ ਨਾਲ ਮਾਰ ਭਾਈ।
ਨਥੇ ਤਾਈਂ ਡਿਗਾ ਵੇਖ ਰਾਏ ਸਿੰਘ ਦੀ,
ਇਕ ਦਮ ਨਿਕਲੀ ਕਿਲਕਾਰ ਭਾਈ।
ਨਿਕਲ ਬਾਹਚ ਝਾੜੀ ਵਿਚੋਂ ਉਠ ਭਜਾ,
ਕੀਤਾ ਭਜ ਸਿਪਾਹੀ ਨੇ ਵਾਰ ਭਾਈ।