ਪੰਨਾ:ਸ਼ਹੀਦੀ ਜੋਤਾਂ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੪)

ਮੁਰਦਾ ਹੋ ਜ਼ਮੀਨ ਤੇ ਡਿਗ ਪਿਆ,
ਦੜ ਵਟ ਗਿਆ ਹੋਣਹਾਰ ਭਾਈ।
ਚਲੇ ਗਏ ਸਾਰੇ ਉਹਨੂੰ ਸਮਝ ਮੋਇਆ,
ਪਿਆ ਵਿਚ ਜੰਗਲ ਬਰਖੁਰਦਾਰ ਭਾਈ।
ਲੰਘੀ ਇਕ 'ਕਮੋਆਂ' ਦੀ ਮਾਈ ਇਥੋਂ,
ਲੈ ਗਈ ਚੁਕ ਜੀਂਦਾ ਕਰ ਵਿਚਾਰ ਭਾਈ।
ਬਰਕਤ ਸਿੰਘ ਉਹਨੂੰ ਕਰੇ ਦੇ ਖਤਮ[1] ਕਿਹੜਾ,
ਜਿਸਨੂੰ ਖਤਮ ਨਾ ਕਹੇ ਕਰਤਾਰ ਭਾਈ।

ਪੁਲਸ ਨੇ ਲਾਹੌਰ ਆ ਜਾਣ



ਏਦਾਂ ਕੁਲ ਇਲਾਕੇ ਦੀ ਗਸ਼ਤ ਕਰਕੇ,
ਕਿਰਤੀ ਤੇਗ਼ ਘਾਟ ਉਤਾਰ ਕਰਕੇ।
ਬੁਢੇ ਔਰਤਾਂ ਨਾਲ ਮਾਸੂਮ ਕੇਈ,
ਲੈ ਆਏ ਲਾਹੌਰ ਗ੍ਰਿਫਤਾਰ ਕਰਕੇ।
ਨੰਬਰਦਾਰਾਂ, ਪੰਚੈਤਾਂ ਤੇ ਮੁਖਬਰਾਂ ਨੂੰ,
ਕਾਤਲ ਫੜਨ ਖਾਤਰ ਖ਼ਬਰਦਾਰ ਕਰਕੇ।
ਧੰਨ ਮਾਲ, ਸੋਨਾ, ਚਾਂਦੀ ਲਦ ਘੋੜੇ,
ਆਂਦੇ ਹਿੰਦੂਆਂ ਘਰੋਂ ਲੁਟ ਮਾਰ ਕਰਕੇ


  1. ਰਾਏ ਸਿੰਘ ਦੀ ਬੰਸ ਵੀ 'ਭੜੀ' ਪਿੰਡ ਵਿਚ ਵਸਦੀ ਹੈ।