ਪੰਨਾ:ਸ਼ਹੀਦੀ ਜੋਤਾਂ.pdf/177

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੬)

ਕਾਲਾ ਮੂੰਹ ਕਰ ਸ਼ਹਿਰ 'ਚ ਤੈਨੂੰ, ਫੇਰਾਂ ਵਾਂਗ ਲੰਗੂਰਾਂ।
ਤੇਰੀ ਵੇਖ ਜਵਾਨੀ ਹਿੰਮਤ, ਤਰਸ ਆਂਵਦਾ ਮੈਨੂੰ।
ਪੜ ਲੈ ਪਾਕ ਨਬੀ ਦਾ ਕਲਮਾ, ਜਿੰਦ ਦੀ ਲੋੜ ਜੇ ਤੈਨੂੰ।
ਪਿੰਜ ਦਿਆਂ ਰੂੰ ਵਾਗਰ ਹੁਣ ਹੀ, ਹੁਣੇ ਹੀ ਚਰਖ ਚੜ੍ਹਾਕੇ।
ਬਚ ਨਹੀਂ ਸਕਦਾ ਬਰਕਤ ਸਿੰਘਾ, ਮਾਰ ਇਸ ਤਰ੍ਹਾਂ ਡਾਕੇ।

ਜਵਾਬ ਭਾਈ ਮਹਿਤਾਬ ਸਿੰਘ ਜੀ



ਕਿਸਨੂੰ ਖਾਨ ਬਹਾਦਰਾ, ਤੂੰ ਬੁਕ ਡਰਾਵੇਂ।
ਨਾਲ ਫੁਲਾਦੀ ਕਿਲੇ ਦੇ, ਕਿਉਂ ਟਕਰ ਲਾਵੇਂ।
ਗੰਦੇ ਲਾਲਚ ਲੋਭ ਪਾ, ਕਿਸਨੂੰ ਭਰਮਾਵੇਂ।
ਕਰ ਜੋ ਕਰਨੀ ਕਾਰ ਤੂੰ, ਕੀਹ ਡੋਰੇ ਪਾਵੇਂ।

ਨਾਲ ਮਸੇ ਦੇ ਵੈਰ ਕੀਹ, ਸਾਡਾ ਸੀ ਖਾਨਾਂ।
ਪਾਪ ਮਸੇ ਦੀ ਮੌਤ ਦਾ, ਬਣ ਗਏ ਬਹਾਨਾ।
ਗਲ ਜੋ ਕੂੜੇ ਦੀਨ ਦੀ, ਦਸ ਰਿਹੋਂ ਸ਼ੈਤਾਨਾ।
ਕਲਮਾਂ ਕਦੇ ਨਾ ਪੜਾਂ ਮੈਂ, ਛਡ ਧਰਮ ਸ਼ਾਹਾਨਾ।

ਭਾਂਡਾ ਇਹ ਹੈ ਖਾਕ ਦਾ, ਕੁਦਰਤ ਨੇ ਘੜਿਆ।
ਰਖਾਂ ਇਸਨੂੰ ਅਜ ਜੇ, ਭਜਣਾ ਕਲ ਅੜਿਆ।
ਏਹ ਤਨ ਚੂੜਾ ਕਚ ਦਾ, ਹਥ ਦੁਨੀਆਂ ਚੜਿਆ।
ਟੁਟਣਾ ਏਸ ਜ਼ਰੂਰ ਹੈ, ਪਾਟੇ ਜੋ ਮੜਿਆ।