ਪੰਨਾ:ਸ਼ਹੀਦੀ ਜੋਤਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਇਉਂ ਗਜ਼ਬ ਅੰਦਰੋਂ ਨਿਕਲਿਆ, ਜਿਉਂ ਚੜ੍ਹਨ ਵਰੋਲੇ।
ਕੁਫਰ ਉਸ ਦੇ ਵਾਂਗਰਾਂ, ਕਿਵੇਂ ਇਹ ਵੀ ਤੋਲੇ।
ਫੜੋ ਜਲਾਦੋ ਇਸਨੂੰ, ਫਿਰ ਏਦਾਂ ਬੋਲੇ।
ਏਹਨੂੰ ਕਾਹੜੋ ਏਦਾਂ ਦੇਗ ਵਿਚ, ਜਿਓਂ ਉਬਲਣ ਛੋਲੇ।
ਜੇ ਪੜ ਲੈ ਕਲਮਾਂ ਨਬੀ ਦਾ, ਦਿਉ ਅਹੁਦੇ ਡੋਲੇ।
ਤੇ ਨਾਲ ਦੌਲਤਾਂ ਏਸਦੇ ਭਰ ਦੇਵੋ ਝੋਲੇ।
ਏਹ ਪੀਰ ਬਣੇ ਇਸਲਾਮ ਦਾ, ਅਸੀਂ ਬਣੀਏ ਗੋਲੇ।
ਕੋਈ ਮਾਂ ਨੇ ਪਤਾ ਨਹੀਂ ਜੰਮਿਆ, ਜਦ ਮੇਰੀ ਰੋਲੇ।

ਜਵਾਬ ਭਾਈ ਦਿਯਾਲਾ ਜੀ



ਤਦ ਭਾਈ ਦਿਆਲਾ ਬੋਲਿਆ, ਓ ਮੂਜ਼ੀ ਹੰਕਾਰੀ।
ਤੂੰ ਕਾਹੜ ਦੇ ਮੈਨੂੰ ਦੇਗ਼ ਵਿਚ, ਫੜ ਲਖ ਲਖ ਵਾਰੀ।
ਜ਼ਿੰਦਗੀ ਨਾਲੋਂ ਵਧ ਹੈ, ਮੈਨੂੰ ਮੌਤ ਪਿਆਰੀ।
ਮੈਂ ਤਰ ਜਾਂ ਜਮਨਾਂ ਅਗ ਦੀ, ਲਾ ਇਕੋ ਤਾਰੀ।
ਮੇਰੇ ਮਨ ਵਿਚ ਠੰਢ ‘ਸੁਖਮਣੀ’ ਨੇ, ਭਰ ਦਿਤੀ ਸਾਰੀ।
ਮੇਰੇ ਮੋਛੇ ਪਾ ਨਿਸ਼ੰਗ ਤੂੰ, ਧਰ ਸਿਰ ਤੇ ਆਰੀ।
ਮੈਂ ਗੰਜ ਮਾਇਆ ਦਾ ਸਮਝਦਾ, ਮਿਟੀ ਦੀ ਖਾਰੀ।
‘ਦੇਹ’ ਕੂੜਾ ਕਲ ਨੂੰ ਹੂੰਝਣਾ, ਜੇ ਮੌਤ ਬੁਹਾਰੀ।
ਕਿਉਂ ਫੇਰ ਵਟਾਵਾਂ ਧਰਮ ਤੋਂ, ਏਹ ਦੇਹੀ ਨਕਾਰੀ।
ਜੇ ਕਲ ਨੂੰ ਵੀ ਢਠ ਜਾਵਣੀ, ਜ਼ਿੰਦਗੀ ਦੀ ਢਾਰੀ
ਤਾਂ ਫਿਰ ਕਿਉਂ ਇਸਦੇ ਵਾਸਤੇ, ਟਿਲ ਲਾਈਏ ਭਾਰੀ।
ਮੈਂ ਬੈਠਾਂ ਸਿਰ ਨੂੰ ਤਲੀ ਰਖ, ਚੜ ਸਿਦਕ ਅਟਾਰੀ।