ਪੰਨਾ:ਸ਼ਹੀਦੀ ਜੋਤਾਂ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੮੦)

ਤਥਾ-

ਉਸੇ ਵਕਤ ਹੀ ਜਕੜ ਜਲਾਦ ਸਿੰਘ ਨੂੰ,
ਕਤਲਗਾਹ ਵਿਚ ਆਣ ਖਲਹਾਰਦੇ ਨੇ।
ਮੁਸ਼ਕਾਂ ਬੰਨ੍ਹ ਕੇ ਕੋਲ ਚਰਖੜੀ ਦੇ,
ਤੇਜ਼ ਕਰ ਖੰਬੇ ਗੇੜਾ ਮਾਰਦੇ ਨੇ।
ਉੱਡਣ ਲੱਗਾ ਸਰੀਰ ਦਾ ਬੂਰ ਏਦਾਂ,
ਜਿਉਂ ਆਰੇ ਚੀਰਦੇ ਗਟੂ ਬਿਆਰ ਦੇ ਨੇ।
ਲਾ ਕੇ ਚੌਂਕੜਾ ਬਲੀ ਅਡੋਲ ਬੈਠਾ,
ਭਾਣਾ ਲਗਦਾ ਮਿਠਾ ਉਚਾਰਦੇ ਨੇ।

ਸਿਦਕ ਵੇਖਕੇ ਕਰਨ ਚਲਾਦ ਤੋਬਾ,
ਬਣੇ ਸਿੰਘ ਏਹ ਕੋਈ ਅਫਾਤ ਅੱਲਾ।
ਕੇਹੜੇ ਲੋਹੇ ਦਾ ਏਹਨਾਂ ਦਾ ਦਿਲ ਘੜਿਆ,
ਕੀਹ ਪਿਆਲੀ ਆ ਏਹਨਾਂ ਨੂੰ ਦਾਤ ਅੱਲਾ।

ਤਥਾ-


ਲਖਾਂ ਤੁੰਬ ਦਿਤੇ ਅਸਾਂ ਵਾਂਗ ਰੂੰ ਦੇ,
ਵਟ ਮਥੇ ਤੇ ਇਕ ਵੀ ਪਾਂਵਦੇ ਨਾ।
ਸੀਖਾਂ ਤੱਤੀਆਂ ਲਾ ਭੁੰਨੇ ਵਾਂਗ ਕੀਮੇ,
ਹਾਏ ਮੁਖ ਤੋਂ ਤਾਂ ਵੀ ਸੁਣਾਂਵਦੇ ਨਾ।