ਪੰਨਾ:ਸ਼ਹੀਦੀ ਜੋਤਾਂ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਸੁਖਾ ਸਿੰਘ ਜੀ

ਦੁਵੱਯਾ ਛੰਦ-

ਸ਼ਮਾਂ ਜਗੇ ਤਾਂ ਮਾਰ ਉਡਾਰੀ, ਆ ਜਾਂਦੇ ਪਰਵਾਨੇ।
ਸੀਸ ਤਲੀ ਧਰ ਆਸ਼ਕ ਸਚੇ, ਪਾਲਨ ਤੋੜ ਯਰਾਨੇ।
ਲੈਲਾ ਮਜਨੂੰ, ਦੇ ਦੁਨੀਆਂ ਤੇ, ਮਸ਼ਾਹੂਰ ਨੇ ਕਿਸੇ।
ਪਰ ਏਹਨਾਂ ਵਿਚ ਕੌਮੀ ਜਜ਼ਬਾ, ਮੈਨੂੰ ਕੁਝ ਨਾ ਦਿਸੇ।
ਮੁਸਲਮਾਨਾਂ ਮਜ਼ਹਬ ਅਪਣੇ, ਨੂੰ ਪਰਚਾਰਨ ਖਾਤਰ।
ਫਰਜ਼ੀ ਵਾਰਾਂ ਹੈਨ ਬਨਾਈਆਂ, ਦਿਲ ਖਲਿਹਾਰਨ ਖਾਤਰ।
ਜਿਸਦੇ ਨਾਲ ਮੁਹੱਬਤ ਹੋਵੇ, ਜੇਕਰ ਉਹ ਮਰ ਜਾਵੇ।
'ਧ੍ਰਿਗ ਜੀਵਨ ਸੰਸਾਰ' ਸਜਨ ਦਾ, ਭਠ ਪਵੇ ਜੋ ਖਾਵੇ।
ਮੌਜੂ ਕਰਨ ਮੌਤ ਨੂੰ ਆਸ਼ਕ, ਚੜ ਸੂਲੀ ਤੇ ਹੱਸਣ।
ਅਗਾਂ ਦੇ ਅੰਗਿਆਰ ਅੱਖਾਂ ਚੋ, ਸਾੜ ਸੁਟਨ ਜਦ ਵੱਸਣ।
ਦੁਨੀਆਂ ਦਾਰ ਲਗਾ ਕੇ ਸੇਹਰੇ, ਡੋਲੇ ਘਰੀਂ ਲਿਆਵਣ।
ਸਚੇ ਆਸ਼ਕ ਰਬ ਦੇ ਰਾਹ ਤੇ, ਮੌਤ ਮਿਲੇ ਗਲ ਲਾਵਣ।
ਬਲੀ 'ਮਹਿਤਾਬ' ਸ਼ਹੀਦ ਹੋਗਿਆ, ਜਾਂ ਸੁਖਾ ਸਿੰਘ ਸੁਣਿਆ।
ਕਹਿੰਦਾ 'ਵਾਹ ਸਜਨਵਾਹ' ਕੀਤੀ, ਪਛਤਾਇਆ ਸਿਰ ਧੁਨਿਆ।
ਮਸਾ ਮਾਰਨ ਖਾਤਰ ਦੁਹਾਂ, ਮਾਰਿਆ ਰਲ ਕੇ ਹੱਲਾ।
ਦਰਜਾ ਅੱਜ ਸ਼ਹਾਦਤ ਵਾਲਾ, ਲੈ ਗਿਉਂ ਚੋਰੀ ਕੱਲਾ।