ਪੰਨਾ:ਸ਼ਹੀਦੀ ਜੋਤਾਂ.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੮੪)

ਸੁਕੇ ਦਾਣੇ ਦੇ ਵਾਂਗਰਾਂ ਭੁਜ ਜਾਸੇਂ,
ਬਲਦੀ ਅੱਗ ਤੇ ਪੈਰ ਟਿਕਾਇਆ ਕਿਉਂ।
ਅਦਬ ਨਾਲ ਸੀ ਝੁਕ ਸਲਾਮ ਕਰਨੀ,
ਏਥੇ ਫਤਹਿ ਨੂੰ ਆਣ ਬੁਲਾਇਆ ਕਿਉਂ।
ਕਰ ਹੋਸ਼ ਕਿਉਂ ਕੀਮਤੀ ਜਾਨ ਅਪਣੀ,
ਦੁੰਬੇ ਵਾਂਗਰਾਂ ਲਗੋਂ ਗੁਵਾਣ ਸਿੰਘਾ।
ਤੈਨੂੰ ਦਿਆਂ ਨਵਾਬੀਆਂ ਨਾਲ ਡੋਲੇ,
ਕਲਮਾਂ ਪੜ ਹੋ ਜਾ ਮੁਸਲਮਾਨ ਸਿੰਘਾ।

ਜਵਾਬ ਭਾਈ ਸੁਖਾ ਸਿੰਘ ਜੀ



ਸੁਖਾ ਸਿੰਘ ਨਾ ਜਾਨ ਦੀ ਸੁਖ ਮੰਗੇ,
ਮੰਗੇ ਸੁਖ ਏਹ ਸਿਖੀ ਦੀ ਸ਼ਾਨ ਅੰਦਰ।
ਸੁਖ ਦਾਤੇ ਨੇ ਸੁਖਾਂ ਦਾ ਬੁਤ ਘੜਿਆ,
ਮੈਂ ਨਹੀਂ ਸਮਝਦਾ ਦੁਖ ਜਹਾਨ ਅੰਦਰ।
ਅਰਸ਼ ਡਿਗ ਜ਼ਮੀਨ ਤੇ ਆ ਜਾਵੇ,
ਜਾਵੇ ਉਡ ਜ਼ਮੀਨ ਅਸਮਾਨ ਅੰਦਰ।
ਸੁਖਾ ਸਿੰਘ ਪਰ ਸੁਖਾਂ ਦੀ, ਖਾਣ ਸਿਖੀ,
ਛੱਡ ਕੇ ਦਾਖਲ ਨਾ ਹੋਵੇ ਈਮਾਨ ਅੰਦਰ।
ਦੁਨੀਆਂ ਕੂੜੀ ਦੀ ਜੇਕਰਾਂ ਲੋੜ ਹੁੰਦੀ,
ਆਉਂਦਾ ਚਲ ਕਿਉਂ ਆਪ ਲਾਹੌਰ ਅੰਦਰ।
ਮੇਰੀ ਖੱਲ ਦਾ ਇਕ ਦਿਨ ਨਿਸ਼ਾਨ ਪੀਲਾ,
ਝੁਲੂ ਕਾਬਲ, ਕੰਧਾਰ ਪਸ਼ੌਰ ਅੰਦਰ।