ਪੰਨਾ:ਸ਼ਹੀਦੀ ਜੋਤਾਂ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੬)

ਅਸੀਂ ਘੋਲੀਏ ਗੁਰਾਂ ਦੀ ਗਲੀ ਉਤੋਂ,
ਤੇਰੇ ਲਖਾਂ ਬਹਿਸ਼ਤ ਤੇ ਲਾਲ ਸੂਬੇ।
ਦੁਖ ਸੁਖ ਦਾ ਸਾਨੂੰ ਨਾ ਲੇਪ ਲਗੇ,
ਹੰਸ ਵਾਂਗ ਸਾਡੀ ਉਜਲ ਚਾਲ ਸੂਬੇ।
ਸਾਡੇ ਸਬਰ ਦੀ ਫਤਹਿ ਅਖੀਰ ਹੋਣੀ,
ਤੇਰੇ ਜ਼ਬਰ ਦੀ ਇਕ ਦਿਨ ਹਾਰ ਹੋਸੀ।
ਖੇਡਾਂ ਖੇਡ ਜਾਂਗੇ ਸਿਰਾਂ ਧੜਾਂ ਦੀਆਂ,
ਮੇਰਾ ਗਲਾ ਤੇ ਤੇਰੀ ਤਲਵਾਰ ਹੇਸੀ।

ਸੂਬਾ



ਸੂਬਾ ਕਹੇ ਜਲਾਦ ਨੂੰ, ਪਕੜੋ ਐਹ ਬਦਮਾਸ਼।
ਚਰਖੀ ਉਤੇ ਚਾਹੜਕੇ, ਤੋੜੋ ਇਸਦੀ ਲਾਸ਼।
ਇਸ ਮਸੇ ਨੂੰ ਮਾਰਿਆ, ਡਾਕੂਆਂ ਦਾ ਸਿਰਤਾਜ।
ਦਸ ਦਿਉ ਲੈਣਾ ਇਸਨੂੰ, ਦਿਲੀ ਵਾਲਾ ਰਾਜ।
ਮੌਤ ਲਿਆਂਦਾ ਇਸਨੂੰ, ਘੇਰ ਅਸਾਡੇ ਕੋਲ।
ਮਸਾ ਜੀਕੁਣ ਮਾਰਿਆ, ਮਾਰੋ ਇਸਨੂੰ ਰੋਲ।
ਆਂਦਾ ਵਿਚ 'ਨਖਾਸ ਚੌਂਕ', ਫੜਕੇ ਦੁਸ਼ਟ ਜਲਾਦ।
ਸਿੰਘਾਂ ਤਾਈਂ ਪੀੜਦੇ, ਜਿਥੇ ਵਾਂਗ ਕਮਾਦ।
ਚਰਖੀ ਦੇ ਕੋਲ ਸਿੰਘ ਨੇ, ਕੀਤੀ ਇੰਜ ਅਰਦਾਸ।
ਕਲਗੀ ਵਾਲੇ ਪਾਤਸ਼ਾਹ, ਕਰ ਦੇਵੀਂ ਅਜ ਪਾਸ।
ਚਰਖੀ ਉਤੇ ਪਰਖ ਅਜ, ਲਗੀ ਮੇਰੀ ਹੋਣ।
ਤੂੰ ਮੈਨੂੰ ਬਲ ਬਖਸ਼ਿਆ, ਸਿਖਿਆ ਬਹਿਣ ਖਲੋਣ।