ਪੰਨਾ:ਸ਼ਹੀਦੀ ਜੋਤਾਂ.pdf/189

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਹਕੀਕਤ ਰਾਇ ਜੀ

ਗੌਰਾਂ ਦੇਵੀ ਦੀ ਕੁਖ ਤੋਂ ਜਨਮ ਲੀਤਾ,
ਬਾਗ ਮਲ ਦਾ ਮਹਿਕਿਆ ਬਾਗ ਭਾਈ।
ਧਰਿਆ ਨਾਮ 'ਹਕੀਕਤ ਰਾਇ' ਏਹਦਾ,
ਚਾਚੇ 'ਭਾਗ ਮਲ' ਦੇ ਜਾਗੇ ਭਾਗ ਭਾਈ।
ਸਿਆਲਕੋਟ ਨਗਰੀ ਰਾਜੇ ਸਲ ਦੀ ਵਿਚ,
ਜਗਿਆ ਧਰਮ ਦਾ ਸੋਹਣਾ ਚਰਾਗ ਭਾਈ।
ਪੜਨ ਫਾਰਸੀ ਬੈਠਾ ਸਕੂਲ ਅੰਦਰ,
ਡਾਢਾ ਨਿਕਲਿਆ ਰੋਸ਼ਨ ਦਿਮਾਗ ਭਾਈ।
ਕਿਸ਼ਨ ਸਿੰਘ ਵਡਾਲੇ ਦਾ ਖਤਰੀ ਸੀ,
'ਦੁਰਗਾ' ਧੀ ਉਹਦੀ ਜਾਂ ਜਵਾਨ ਹੋਈ।
ਬਰਕਤ ਸਿੰਘ ਸੰਜੋਗ ਦੀ ਗੰਢ ਖੁਲੀ,
ਸ਼ਾਦੀ ਸ਼ੇਰਨੀ ਦੇ ਨਾਲ ਆਣ ਹੋਈ।
ਐਸਾ ਸੌਹਰਿਆਂ ਦੀ ਸੰਗਤ ਅਸਰ ਕੀਤਾ,
ਸਿਖੀ ਧਰਮ 'ਹਕੀਕਤ' ਨੇ ਧਾਰਿਆ ਏ।
'ਅੰਮ੍ਰਿਤ' ਖੰਡੇ ਦਾ ਛਕ ਤਿਆਰ ਹੋਇਆ,
ਆਣ ਬੀਰਤਾ ਰੰਗ ਨਿਖਾਰਿਆ ਏ।
ਝਗੜ ਪਿਆ ਸਕੂਲ ਵਿਚ ਨਾਲ ਮੁੰਡਿਆਂ,