ਪੰਨਾ:ਸ਼ਹੀਦੀ ਜੋਤਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਮੈਂ ਸੌਦੇ ਕਰਦਾ ਮੌਤ ਦੇ, ਸਿਰ ਲਥ ਬਪਾਰੀ।
ਮੇਰੇ ਤਨ ਵਿਚ ਸ਼ਕਤੀ ਭੀਮ, ਤੇ ਅਰਜਨ ਦੀ ਸਾਰੀ।
ਮੈਂ ਗਾਹੇ ਚੌਦਾਂ ਤਬਕ ਨੇ, ਲਾ ਬਾਜ ਉਡਾਰੀ।
ਲਹੂ ਪੀ ਕੇ ਮੇਰਾ ਫਲੇਗੀ, ਸਿਖੀ ਦੀ ਕਿਆਰੀ।
ਮੇਰੇ ਝੰਡੇ ਅਰਸ਼ੀ ਝੂਲਨੇ, ਧਰ ਪਰਜਾ ਸਾਰੀ ।
ਤੇ ਝਸੇ ਤਲੀਆਂ ਮੇਰੀਆਂ, ਆ ਆ ਸਰਦਾਰੀ।
ਢਲ ਗਈ ਜਵਾਨੀ ਤੁਸਾਂ ਦੀ, ਹੁਣ ਮੇਰੀ ਵਾਰੀ।
ਹੁਣ ਭਰਨਗੇ ਮੇਰੇ ਜੇਜ਼ੀਏ, ਸਾਰੇ ਕੰਧਾਰੀ।
‘ਜੇ ਗੁੰਡੀ ਢਾਣੀ ਕਾਬਲੀ,’ ਨਾਂ ਡਕ ਖਲਿਹਾਰੀ।
ਤਾਂ ਜੰਮਿਆਂ ਨਹੀਂ ਏਂ ਸਿਖ ਨੂੰ, ਮੇਰੀ ਅਣਖ ਪਿਆਰੀ।

ਦੇਗ ਵਿਚ ਪਾਣਾ


ਸੁਣ ਹੁਕਮ ਜਲਾਦਾਂ ਆਖਰੀ, ਦਿਆਲੇ ਨੂੰ ਖੜਿਆ।
ਜਿਥੇ ਭੱਠੀ ਮਘਦੀ ਅੱਗ ਦੀ, ਉਤੇ ਦੇਗ਼ਾ ਚੜਿਆ।
ਉਹਦਾ ਪਾਣੀ ਅਗ ਦੇ ਵਾਂਗਰਾਂ, ਜਦ ਬਲਿਆ ਸੜਿਆ।
ਵਿਚ ਟੁਬੀ ਉਸਦੇ ਲਾਂਦਿਆਂ, ਮੂੰਹੋਂ ਸ਼ੁਕਰ ਈ ਪੜਿਆ।
ਵਿਚ ਸ਼ੈਹਰ ਦੇ ਪੈਗਿਆ ਪਿਟਣਾ, ਜਗ ਸਹਿਮਿਆ ਦੜਿਆ।
ਮੈਂ ਭੰਨਦਾ ਮਥੇ ਮੁਗ਼ਲ ਦੇ, ਏਹ ਠੂਠਾ ਘੜਿਆ।

ਫੇਰ


ਏਦਾਂ ਗੁਜ਼ਰੇ ਪਹਿਰ ਦੋ, ਆਇਆ ਪਾਪੀ ਪਾਸ।
ਜਿਉਂ ਟੋਭਾ ਖੂਹ ਵਿਗੜਿਆ, ਕਰਦਾ ਹੋਵੇ ਰਾਸ।
ਬੈਠਾ ਏਦਾਂ ਮਸਤ ਬੀਰ, ਸੀ ਕਰਦਾ ਅਰਦਾਸ।