ਪੰਨਾ:ਸ਼ਹੀਦੀ ਜੋਤਾਂ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੬੧)

ਛਡ ਕਾਫਰ ਨੂੰ ਵੇਖ ਹੁਣੇ ਹੀ, ਮੈਂ ਦਿੱਲੀ ਨੂੰ ਜਾਂਦਾ।
ਵਿਚ ਹੱਤਕ ਇਸਲਾਮ ਦੀ ਤੇਰਾ ਘਾਣ ਬਚਾ ਪਿੜਵਾਂਦਾ।
ਹੁਕਮ ਕੁਰਾਨ ਹਦੀਸ ਦੁਹਾਂ ਦਾ, ਤੇ ਨਾ ਮੂਲ ਬਜਾਵੇਂ।
ਕਾਫਰਾਂ ਕੋਲੋਂ ਰਿਸ਼ਵਤ ਖਾ ਕੇ, ਕੌਮ ਨੂੰ ਦਾਗ਼ ਲਗਾਵੇਂ।
ਜੇਕਰ ਫੈਸਲਾ ਤੈਥੋਂ ਇਸਦਾ, ਹੁੰਦਾ ਨਹੀਂ ਪਿਆਰੇ।
ਕਰ ਚਾਲਾਨ ਲਾਹੌਰ ਏਸਦਾ, ਉਥੇ ਪਟਣ ਸਾਰੇ।
ਸੁਣਕੇ ਇਉਂ ਕਾਸ਼ੀ ਦੀ ਧਮਕੀ, ਫਿਰ ਮਿਰਜ਼ਾ ਘਬਰਾਯਾ।
ਜਾਓ ਲਾਹੌਰ ਨੂੰ ਬਰਕਤ ਸਿੰਘਾ, ਸਭ ਨੂੰ ਆਖ ਸੁਨਾਇਆ।

ਮਿਰਜ਼ੇ ਨੇ ਚਾਲਾਨ ਤੋਰ ਦੇਣਾ


ਦੂਜੇ ਦਿਨ ਲਾਹੌਰ ਨੂੰ ਰਾਇ ਜੀ ਦਾ,
ਦਿਤਾ ਮਿਰਜ਼ੇ ਨੇ ਤੋਰ ਚਲਾਨ ਭਾਈ।
ਪਹਿਲੀ ਰਾਤ ਆ ਡਸਕੇ ਪੜਾ ਕੀਤਾ,
ਇਮਨਾ ਬਾਦ ਠਹਿਰੇ ਦੂਜੀ ਆਨ ਭਾਈ।
ਬਾਗ ਮਲ, ਗੌਰਾਂ, ਭਾਗ ਮੱਲ ਆਦਿਕ,
ਕਈ ਹੋਰ ਹਿੰਦੁ ਬੁਧਵਾਨ ਭਾਈ।
ਪਿਛੇ ਪਿਛੇ ਏਹ ਵੀ ਪੁਤਰ ਲਾਡਲੇ ਦੇ,
ਰੋਂਦੇ ਪਿਟਦੇ ਭੇਜਦੇ ਜਾਨ ਭਾਈ।
ਇਮਨਾਂ ਬਾਦ ਅੰਦਰ ਲੱਖੂ ਚੰਦਰਾ ਸੀ,
ਸ਼ਾਹੀ ਮੁਖਬਰ ਹਿੰਦੂ ਦੀਵਾਨ ਭਾਈ।
ਲਾਏ ਹੱਥ ਪੈਰੀਂ ਉਹਦੇ ਹਿੰਦੂਆਂ ਨੇ,
ਕਰੀਂ ਅਸਾਂ ਤੇ ਇਕ ਅਹਿਸਾਨ ਭਾਈ।