ਪੰਨਾ:ਸ਼ਹੀਦੀ ਜੋਤਾਂ.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੩)

ਮਾਨੋ ਬਿਜਲੀ ਪੈ ਗਈ, ਗਈ ਕਚਹਿਰੀ ਡੋਲ।
ਲਾਲ ਅਖਾਂ ਕਰ ਇਸਤਰਾਂ, ਸੂਬਾ ਆਖੇ ਬੋਲ।

(ਪਉੜੀ)


ਛੈਲ ਜੁਵਾਨਾਂ ਕਮਲਿਆ, ਗਲ ਸੁਣ ਲੈ ਮੇਰੀ।
ਨਾਲ ਕਾਜ਼ੀਆਂ ਝਗੜਿਓਂ, ਕਰ ਕਿੰਜ ਦਲੇਰੀ।
ਜਿੰਦੜੀ ਤੇਰੀ ਮੌਤ ਨੇ, ਜਾਂ ਆ ਕੇ ਘੇਰੀ।
ਗਾਹਲਾਂ ਕਢੇ ਨਬੀ ਨੂੰ, ਮਤ ਕਿਸਨੇ ਫੇਰੀ।
ਫਾਤਮਾਂ ਅਤੇ ਕੁਰਾਨ ਨੂੰ, ਤੂੰ ਬੋਲਿਆ ਮੰਦਾ।
ਮੈਂ ਭੰਨਾਂ ਤੇਰੀ ਖੋਪਰੀ, ਜਿਉਂ ਅੰਡਾ ਗੰਦਾ।
ਮੈਂ ਤੋੜਾਂ ਤੇਰੀ ਚੰਮੜੀ, ਵਾਹ ਵਾਹ ਕੇ ਰੰਦਾ।
ਤੈਨੂੰ ਨਹੀਂ ਸੀ ਜਾਪਦਾ, ਡਰ ਮੁਗਲਾਂ ਸੰਦਾ।
ਖਾਤਰ ਤੇਰੇ ਭਲੇ ਦੀ, ਗਲ ਆਖਾਂ ਚੰਦਾ।
ਪੜਕੇ ਕਲਮਾਂ ਨਬੀ ਦਾ, ਬਣ ਅਗੋਂ ਬੰਦਾ।
ਸਿਖੀ ਵਾਲਾ ਜਾਲ ਈ, ਅਜ ਗੋਰਖ ਧੰਦਾ।
ਵਿਚ ਏਹਦੇ ਕਿਉਂ ਫਸ ਗਿਓਂ ਬਦਕਿਸਮਤ ਨੰਦਾ।

ਜਵਾਬ ਹਕੀਕਤ ਰਾਇ ਜੀ



ਦੇਵੇ ਰਬ ਹਕੂਮਤਾਂ, ਨਾਂ ਜ਼ੁਲਮ ਕਮਾਈਏ।
ਡਰ ਅਲਾ ਦੇ ਕਹਿਰ ਤੋਂ, ਹਥ ਕਲਮ ਉਠ ਈਏ।
ਚਪੂ ਹਥੀਂ ਕਾਜ਼ੀਆਂ, ਨਾਂ ਕਦੇ ਫੜਾਈਏ।
ਵਿਚ ਕਹਿਰ ਦੇ ਕਪਰਾਂ, ਨਾਂ ਬੇੜੀ ਪਾਈਏ।