ਪੰਨਾ:ਸ਼ਹੀਦੀ ਜੋਤਾਂ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੫)

ਮੈਂ ਛਡਾਂ ਆਦੀ ਧਰਮ ਨਾ, ਕਰ ਮਾਸਾ ਮਾਸਾ।
ਮੈਂ ਕਰ ਕੁਰਬਾਨੀ ਕਰਾਂਗਾ, ਗੁਰ ਗੋਦੇ ਵਾਸਾ।

ਸੂਬੇ ਨੇ ਮਾਈ ਨੂੰ ਆਖਣਾ


ਸੂਬਾ ਕਹਿੰਦਾ ਭੋਲੀਏ, ਏਹ ਬਾਲ ਅੰਜਾਣਾ।
ਲਗਾ ਕਾਲ ਕਸਾਬ ਦਾ, ਏਹ ਬਣਨ ਖਾਣਾ।
ਜਾ ਸਮਝਾ ਲੈ ਇਸ ਨੂੰ, ਜੇ ਹਈ ਸਮਝਾਣਾ।
ਕਲਮਾਂ ਪੜ ਲੌ ਨਬੀ ਦਾ, ਜੇ ਪੁਤ ਬਚਾਣਾ।
ਇਸ ਸਿਖੀ ਚੋਂ ਏਸਨੇ, ਕੀਹ ਰੁਤਬਾ ਪਾਣਾ।
ਬੇੜ੍ਹੀ ਰੋੜ੍ਹ ਈ ਚਲਿਆ, ਬੇਖ਼ਬਰ ਮੁਹਾਣਾ।

ਮਾਤਾ


ਮਾਤਾ ਕਹੇ 'ਹਕੀਕਤਾ', ਮੰਨ ਕਹਿਣਾ ਮੇਰਾ।
ਤੇਰੇ ਬਾਝੋਂ ਚੰਦ ਵੇ, ਹੋ ਜਊ ਹਨੇਰਾ।
ਤੂੰ ਨਾ ਕਰ ਹਾਕਮ ਸਾਹਮਣੇ, ਇੰਜ ਕਰੜਾ ਜੇਰਾ।
ਤੂੰ ਪੜ ਲੈ ਕਲਮਾ ਨਬੀ ਦਾ, ਕੀਹ ਵਿਗੜੇ ਤੇਰਾ।
ਘਰ[1] ਵਿਲਕੇ ਤੇਰਾ ਲਾਡਲਾ, ਪਾ ਚਲਕੇ ਫੇਰਾ।
ਤੂੰ ਜਾਨ ਬਚਾ ਲੈ ਮੌਤ ਦੇ, ਮੂੰਹ ਵਿਚੋਂ ਸ਼ੇਰਾਂ।


  1. ਹਕੀਕਤ ਰਾਇ ਦੇ ਘਰ ਓਸ ਵੇਲੇ ਇਕ ਪੁਤਰ ਦੋ ਮਹੀਨੇ ਦਾ ਸੀ ਜਿਸ ਦਾ ਨਾਂ ਬਿਜੇ ਸਿੰਘ ਸੀ।