ਪੰਨਾ:ਸ਼ਹੀਦੀ ਜੋਤਾਂ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੯੮)

ਰਿਝੇ ਵਿੱਚ ਜਨੂਨ ਦੇ; ਜੀਕੁਨ 'ਆਉਲ ਲਹਿਮ"[1]
ਥੰਮ ਵਾਂਗ ਦਿਲ ਥੰਮ ਕੇ, ਖੜੇ ਬਹਾਦਰ ਸ਼ੇਰ।
ਜਿਵੇਂ ਤੁਫਾਨਾਂ ਵਿਚ ਨਾਂ, ਕੰਬੇ ਕਦੇ ਸੁਮੇਰ।
ਜਿਥੇ ਵਜੇ ਕੋਰੜਾ, ਉਡੇ ਚੰਮੜਾ ਨਾਲ।
ਲਹੂ ਧਾਹੀਂ ਵੱਗਦਾ, ਹੋਏ ਲਾਲੋ ਲਾਲ।
ਅਥਰੂ ਡਿਗੇ ਇਕ ਨਾਂ, ਖੁਸ਼ ਹੋ ਖੜੇ ਜੁਵਾਨ।
ਵੇਖਣ ਵਾਲੇ ਕਹਿਰ ਏਹ, ਕੰਨੀ ਹਥ ਲਗਾਣ।
ਰੱਬਾ ਕੇਹੜੀ ਮਿਟੀਓਂ, ਕੀਤੇ ਸਿੰਘ ਤਿਆਰ।
ਡੋਲਣ ਬੋਲਣ ਜ਼ਰਾ ਨਾ, ਝੱਲਣ ਕੀਕੂੰ ਮਾਰ।
ਤਾਂ ਭੀ ਹਾਰਨ ਸਿਰੜ ਨਾ, ਸਿਰ ਭੀ ਜਾਵੇ ਲਥ।
ਖਬਰੇ ਔਂਦਾ ਸਿਖੀਓਂਂ, ਕੀਹ ਏਹਨਾਂ ਦੇ ਹੱਥ।
ਜਦੋਂ ਨਿਤਾਣੇ ਹੋ ਫਿਰੇ, ਖਾ ਖਾ ਏਦਾਂ ਮਾਰ।
ਨਾਲ ਤੇਗ ਦੇ ਦੋਹਾਂ ਦੇ, ਲੀਤੇ ਸੀਸ ਉਤਾਰ।
ਸੂਬੇ ਤਾਈਂ ਲਾਹਨਤਾਂ, ਪੌਂਦਾ ਕੁਲ ਸੰਸਾਰ।
ਹਥੀਂ ਪਕੜੀ ਜ਼ੁਲਮ ਦੀ, ਪਾਪੀ ਨੇ ਤਲਵਾਰ।
ਲੋਥਾਂ ਦੋਏ 'ਸੁਬੇਗ ਸਿੰਘ', ਲੈ ਕੀਤੇ ਸਸਕਾਰ।
ਖੂਹੀ ਮੀਰਾਂ ਪਾਸ ਉਹ, ਸੁਤੇ ਛੱਡ ਸੰਸਾਰ।
ਬਰਕਤ ਸਿੰਘਾ ਜਗ ਨੂੰ, ਗਏ ਉਹ ਸਬਕ ਸਖਾਲ।
ਪਰਲੋ ਤੀਕੁਰ ਚਮਕਦੇ, ਰਹਿਸਨ ਸੁਚੇ ਲਾਲ।
ਜਗ ਤੋਂ ਖੱਟ ਕੇ ਲਾਹਨਤਾਂ, ਮਰਦੇ ਦੁਨੀਆਂਦਾਰ।
ਅਮਰ ਸੂਰਮੇ ਸਦਾ ਲਈ, ਹੁੰਦੇ ਵਿੱਚ ਸੰਸਾਰ।


  1. ਇਕ ਤਰਾਂ ਦਾ ਯੂਨਾਨੀ ਮਾਰਕੇ ਹੈ, ਜੋ ਅਸਾਂ ਤੋਂ ਖਿਚਦੇ ਹਨ