ਪੰਨਾ:ਸ਼ਹੀਦੀ ਜੋਤਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਤੇਰੇ ਭਾਣੇ ਵਿਚ ਹੈ, ਜਗ ਦੀ ਕੁਲ ਮਿਠਾਸ।
ਕਿਹਾ ਉਰੰਗੇ ਦੇਗ਼ ਚੋਂ, ਕਢ ਲਵੋ ਹੁਣ ਬਾਹਰ।
ਬਧੇ ਪਾਣੀ ਅਗ ਇਸ, ਮੰਤਰ ਕੋਈ ਮਾਰ।
ਇਕ ਕੜਾਹਾ ਤੇਲ ਦਾ ਤਾ ਕੇ ਕਰੋ ਤਿਆਰ।
ਬੰਨਕੇ ਮੁਸ਼ਕਾਂ ਏਹਦੀਆਂ, ਸੁਟ ਦਿਉ ਵਿਚਕਾਰ।
ਹੁਕਮ ਹੋਣ ਦੀ ਦੇਰ ਸੀ, ਓਦਾਂ ਹੋਈ ਗਲ।
ਦੇਗ਼ਾ ਚੁਕ ਕੜਾਹ ਤੇਲ ਦਾ, ਧਰਿਆ ਉਸੇ ਪਲ।
ਤੁਪਕੇ ਅਗ ਦੇ ਵਾਂਗਰਾਂ, ਜਾਂ ਫਿਰ ਹੋਇਆ ਤੇਲ।
ਇੰਜ ਕੜਾਹਾ, ਸ਼ੂਕਦਾ, ਜੀਕੁਨ ਬੰਬੇ ਮੇਲ।
ਮੁਸ਼ਕਾਂ ਬੰਨ੍ਹਕੇ ਉਹਦੀਆਂ, ਫੜਕੇ ਬੰਦੇ ਚਾਰ।
ਵਾਂਗ ਮੱਛੀ ਦੇ ‘ਬੀਰ’ ਨੂੰ, ਰਖ ਦੇਂਦੇ ਵਿਚਕਾਰ।
ਗੁਰ ਚਰਨਾਂ ਵਿਚ ਸੂਰਮੇ, ਲੀਤੀ ਬਿਰਤੀ ਗੱਡ।
ਪਲ ਵਿਚ ਚਮੜਾ ਸਾੜਕੇ, ਕੁਸ਼ਤਾ ਕੀਤੇ ਹੱਡ।
ਫਰਕੇ ਬੁਲ੍ਹ ਮਹਾਂ ਬੀਰ ਦੇ, ਆਇਆ ਜਦੋਂ ਉਬਾਲ।
‘ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ।’
ਸਾੜ ਜਗਤ ਦਾ ਲੈ ਗਿਆ, ਚੁਣਕੇ ਨਾਲ ਪਰੀਤ।
ਭਾਰਤ ਤਾਈਂ ਦੇ ਗਿਆ, ਤਪ, ਤੇਜ, ਅਰ ਸੀਤ।
ਹਾਏ, ਹਾਏ, ਹੋਈ ਜਗਤ ਵਿਚ ਆਈ ਹਨੇਰੀ ਲਾਲ।
ਕਹਿੰਦੇ ਲੋਕੀਂ ਮੁਗ਼ਲ ਦਾ, ਆਇਆ ਹੈ ਅਜ ਕਾਲ।
ਉਹ ਲੋਕੀਂ ਨੇ ਵਸਦੇ, ਹੁੰਦੇ ਜੋ ਬਰਬਾਦ।
ਮਰਿਆਂ ਬਾਜੋਂ ਕਦੇ ਨਹੀਂ, ਹੁੰਦੇ ਦੇਸ਼ ‘ਆਜ਼ਾਦ’।

~~~~