ਪੰਨਾ:ਸ਼ਹੀਦੀ ਜੋਤਾਂ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੦)

ਅਜ ਨਮਾਜ਼ ਜੁਮੇ ਦੀ ਪੜਨੀ, ਸਿੰਘ ਕਤਲ ਕਰ ਚਾਲੀ।
ਇਕ ਸਿਖ ਪਕੜ ਲਿਆਵੋ ਕਿਧਰੋਂ, ਭੋਰੇ ਵਿੱਚ ਉਨਤਾਲੀ।
ਉਸੇ ਵੇਲੇ ਹੁਕਮੀ ਬੰਦੇ, ਪਹਿਨ ਵਰਦੀਆਂ ਜਾਂਦੇ।
ਸ਼ਹਿਰ ਲਾਹੌਰ ਚਿ ਕੂਚੇ ਕੂਚੇ, ਸਾਰੇ ਚੱਕਰ ਲਾਂਦੇ।
ਵਿਚ ਦਲੀਜਾਂ ਖੇਡ ਰਿਹਾ ਸੀ, ਇਕ ਸਿੰਘਾਂ ਦਾ ਜਾਇਆ।
ਲੀਤਾ ਪਕੜ ਸਿਪਾਹੀਆਂ ਉਸਨੂੰ, ਰੌਲਾ ਬਾਲਾਂ ਪਾਇਆ।
ਸੁਣ ਕੇ ਰੌਲਾ ਮਾਤਾ ਉਸਦੀ, ਅੰਦਰੋਂ ਦੌੜੀ ਆਈ।
ਕੀਹ ਸੂਬੇ ਦਾ ਚੁਕਿਆ ਇਸਨੇ, ਦਸੋ ਮੈਨੂੰ ਭਾਈ।
ਪੁਤ ਮੇਰੇ ਨੂੰ ਬੰਨ ਲੈ ਚਲੇ, ਕਾਹਨੂੰ ਕੜੀਆਂ ਲਾਕੇ।
ਹਾਲੇ ਮੇਰਾ ਚੰਦ ਨਿਕਲਿਆ, ਅੰਦਰੋਂ ਮਖਨੀ ਖਾ ਕੇ।
ਹਾਲੇ ਏਹ ਅਧਖਿੜੀਆਂ ਕਲੀਆਂ, ਅਜੇ ਮਾਸੂਮ ਗੁਟਾਰਾਂ।
ਕੀਹ ਕਹਿਣਾਂ ਸੂਬੇ ਦੇ ਸਾਹਵੇਂ, ਜਾ ਕੇ ਭਲਾ ਗੁਵਾਰਾਂ।
ਕਹਿਣ ਸਪਾਹੀ ਪੁਤ ਤੇਰੇ ਨੂੰ, ਸੂਬੇ ਅਜ ਮੰਗਵਾਇਆ।
ਸ਼ਹਿਰ ਮੇਰੇ ਦੇ ਅੰਦਰ ਰਹਿੰਦਾ, ਕਾਹਨੂੰ ਸਿੰਘ ਦਾ ਜਾਇਆ।
ਖਾਲਸਿਆਂ ਦਾ ਖਤਰਾ ਉਸਨੂੰ, ਦਿਨ ਰਾਤੀਂ ਹੈ ਰਹਿੰਦਾ।
ਔਹ ਸਿੰਘ ਆ ਗਏ ਆ ਗਏ, ਉਭੜਵਾਹੇ ਉਠ ਕਹਿੰਦਾ।
ਕਲਮਾਂ ਪੜ੍ਹ ਕੇ ਮੋਮਨ ਹੋਵੇ, ਦੀਨ ਨਬੀ ਦਾ ਮੰਨੇ।
ਨਹੀਂ ਤਾਂ ਤੇਗ਼ ਚਲੂਗੀ ਉਸਦੀ, ਪੁਤ ਤੇਰੇ ਦੇ ਕੰਨੇ।
ਜੇ ਤੂੰ ਮਾਤਾ ਇਸ ਦੀ ਖਾਤਰ, ਪੌਣੀ ਹਾਲ ਦੁਹਾਈ।
ਚਲ ਕੇ ਪਿੱਟ ਸੂਬੇ ਦੇ ਸਾਂਹਵੇ, ਓਥੋਂ ਹੋਊ ਰਿਹਾਈ।
ਮਾਤਾ ਵਸ ਨਹੀਂ ਕੁਝ ਸਾਡੇ, ਅਸੀਂ ਹੁਕਮ ਦੇ ਬਧੇ।
ਏਸਦੀਆਂ ਹਡੀਆਂ ਤੇ ਲਗਣੇ, ਅਜ ਇਟਾਂ ਦੇ ਰਦੇ।