ਪੰਨਾ:ਸ਼ਹੀਦੀ ਜੋਤਾਂ.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੦੧)

ਮਾਤਾ ਨੇ ਪੁਤਰ ਨੂੰ ਸਿਖਿਆ ਦੇਣੀ

ਸੇਹਰੇ ਸਿਦਕ ਵਾਲੇ ਲਾਕੇ ਕਹੇ ਮਾਤਾ;
ਤੇਰੀ ਖਾਤਰ ਨਾ ਬਚਾ ਤੁਫਾਨ ਉਠੇ।
ਰੇਤਾਂ ਤਤੀਆਂ ਸੀਸ ਪੁਵਾਣ ਵਾਲੇ,
ਪੰਚਮ ਪਿਤਾ ਸ਼ਹੀਦਾਂ ਦੀ ਸ਼ਾਨ ਉਠੇ।
ਮਤੀਦਾਸ, ਦਿਆਲਾ ਤੇ ਗੁਰੂ ਨਾਂਵੇਂ,
ਬਲਦੇ ਜ਼ੁਲਮਾਂ ਦੇ ਭਾਂਬੜ ਬੁਝਾਨ ਉਠੇ।
ਜ਼ੋਰਾਵਰ ਸਿੰਘ ਫ਼ਤਹਿ ਸਿੰਘ ਵਿਚ ਨੀਹਾਂ,
ਆ ਕੇ ਧਰਮ ਦਾ ਮਹਿਲ ਬਨਾਣ ਉਠੇ।
ਬੰਦ ਬੰਦ ਕਟਾਇਆ ਈ ਮਨੀ ਸਿੰਘ ਜੀ ਨੇ,
ਚੜਿਆ ਚਰਖਟੀ ਵੀਰ 'ਸ਼ਾਹ ਬਾਜ' ਤੇਰਾ।
ਸਾਗਰ ਵੱਗਦਾ ਈ ਮਾਰੂ ਖਤਰਿਆਂ ਦਾ,
ਲਾਵੂ ਪਾਰ ਤੈਨੂੰ ਮਹਾਰਾਜ ਤੇਰਾ।
ਰਚਿਆ ਅਜ 'ਸਵੰਬਰ' ਚੁਗੱਤਿਆਂ ਨੇ,
ਉਥੇ ਹੋਵਣਾ ਏਂ ਇਮਤਿਹਾਨ ਤੇਰਾ।
ਲਾੜੀ ਮੌਤ ਤੂੰ ਅਜ ਪਰਨਾਵਣੀ ਏਂ,
'ਚੜੀ ਜੰਜ' ਨਹੀਂ ਚਲਿਆ ਚਲਾਨ ਤੇਰਾ।
ਸ਼ੇਰਾ ਅਜ ਤੂੰ ਵੀ ਉਧਰ ਚਲਿਆਂ ਏਂ,
ਜਿਧਰ ਗਿਆ ਅਗੇ ਖਾਨਦਾਨ ਤੇਰਾ।
ਪੀ ਪੀ ਲਹੂ ਨਹੀਂ ਰਜਿਆ ਲਾਹੌਰ ਖੂਨੀ,
ਮੰਨੂੰ ਲਗਾ ਅਜ ਧਰਮ ਵਟਾਣ ਤੇਰਾ।