ਪੰਨਾ:ਸ਼ਹੀਦੀ ਜੋਤਾਂ.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੨)

ਚਾਹੜਾਂ ਦੇਗ ਕੜਾਹ ਪਰਸ਼ਾਦ ਦੀ ਮੈਂ,
ਪਾਸ ਹੋ ਗਿਉਂ ਤਾਂ ਡੂਬੀ ਤਰਾਂਗੀ ਮੈਂ।
ਹਾਰ ਗਿਉਂ 'ਅਨੰਦ' ਕਿਰਪਾਨ ਆਪਣੀ,
ਖੋਭ ਆਪਣੇ ਕਲੇਜੇ ਵਿਚ ਮਰਾਂਗੀ ਮੈਂ।
ਲਾਲ ਵੇਖ ਕੇ ਤੇਰੇ ਵਡਿਆਂ ਨੇ,
ਲਾਜ ਕੌਮ ਨੂੰ ਲਾਈ ਨਹੀਂ ਅਜ ਤੀਕਰ।
ਕੰਬ ਜ਼ਾਲਮਾਂ ਦੇ ਕਿਸੇ ਜ਼ੁਲਮ ਅਗੇ,
ਆਪਣੀ ਧੌਣ ਝੁਕਾਈ ਨਹੀਂ ਅਜ ਤੀਕਰ।
ਹੋ ਗਏ ਪੋਰੀਆਂ ਪੋਰੀਆਂ ਵੀਰ ਤੇਰੇ,
ਕਿਸੇ ਮੰਗੀ ਰਿਹਾਈ ਨਹੀਂ ਅਜ ਤੀਕਰ।
'ਡੋਲੇ' ਵੇਖ 'ਡੋਲੇ' ਸਿੰਘ ਬੇਗਮਾਂ ਦੇ,
ਮਿਲਦੀ ਕਿਤੋਂ ਗੁਵਾਹੀ ਨਹੀਂ ਅਜ ਤੀਕਰ।
ਤੂੰ ਹੈਂ ਸਿੰਘ ਪੀਤਾ ਦੁਧ ਸਿੰਘਣੀ ਦਾ,
ਪੁਤਰ ਸ਼ੇਰਾਂ ਦੇ ਜੰਮਦੇ ਹੀ ਸ਼ੇਰ ਹੁੰਦੇ।
ਲਾਂਵੀ ਦਾਗ਼ ਨਾ ਸਿੰਘਾਂ ਦੀ ਪਗ ਤਾਂਈ,
ਸਿੰਘ ਕਦੇ 'ਅਨੰਦ' ਨਹੀਂ ਜ਼ੇਰ ਹੁੰਦੇ।
ਮੈਨੂੰ ਫਿਕਰ ਏਹ ਅਜੇ ਅੰਜਾਨ ਹੈਂ ਤੂੰ,
ਸਧਰਾਂ ਤੇਰੀਆਂ ਅਜੇ ਕੁਵਾਰੀਆਂ ਨੇ।
ਪਉੜੀ ਬੰਨ ਗਿਆ ਫਤੇ ਸਿੰਘ ਵੀਰ ਤੇਰਾ,
ਤੇਰੇ ਵਾਸਤੇ ਨਾ ਅਲੋਕਾਰੀਆਂ ਨੇ।
ਤੇਰੇ ਚੁੰਮਣੇ ਚਰਨ ਨਵਾਬੀਆਂ ਨੇ,
ਤੇਰੇ ਸਾਹਮਣੇ ਔਣੀਆਂ ਨਾਰੀਆਂ ਨੇ।
ਤੇਰੇ ਤੂੰਬੂ ਜ਼ੰਬੂਰਾਂ ਨੇ ਤੋੜਨੇ ਨੇ,