ਪੰਨਾ:ਸ਼ਹੀਦੀ ਜੋਤਾਂ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੪)

ਮੰਨੂੰ ਦੀ ਕਚਹਿਰੀ

ਪਕੜ ਸਪਾਹੀ ਉਸਨੂੰ ਆਖਰ, ਵਿਚ ਕਚਹਿਰੀ ਆਏ।
ਲੌ ਹੁਣ ਚਾਲੀ ਹੋ ਗਏ ਸ਼ਾਹ ਜੀ, ਕਰ ਲੌ ਜੋ ਦਿਲ ਭਾਏ।
ਇਕ ਕਤਾਰ ਅੰਦਰ ਖਲਿਆਰੇ, ਭੋਰਿਉਂ ਕਢ ਉਨਤਾਲੀ।
ਧੂਹ ਕਢੀ ਤਲਵਾਰ ਮਿਆਨੋ, ਗਿਣਕੇ ਪੂਰੇ ਚਾਲੀ।
ਉਸ ਲੜਕੇ ਨੂੰ ਸਭ ਤੋਂ ਪਿਛੇ, ਫੜ ਜ਼ਾਲਮ ਖਲਿਆਰਨ।
ਪਹਿਲੇ ਨੰਬਰ ਤਾਂਈ ਲਗਾ, ਤੇਗ਼ ਕਸਾਈ ਮਾਰਨ।
ਨੰਬਰ ਆਪਣਾ ਛਡ ਭੁਜੰਗੀ, ਵਾਰ ਤਲੇ ਭਚ ਆਇਆ।
ਸੀਸ ਉਡਾਵੋ ਪਹਿਲਾਂ ਮੇਰਾ, ਰੋ ਰੋ ਆਖ ਸੁਣਾਇਆ।
ਕਹਿੰਦਾ ਜ਼ਾਲਮ ਸਭ ਦੇ ਮਗਰੋਂ, ਵਾਰੀ ਤੇਰੀ ਆਵੇ।
ਕਰਕੇ ਸਿੰਘ ਕਤਲ ਉਨਤਾਲੀ, ਮਾਰਿਆ ਤੈਨੂੰ ਜਾਵੇ।
ਮੈਂ ਹਾਂ ਸਭ ਤੋਂ ਛੋਟਾ ਸ਼ਾਹਾ, ਫੇਰ ਕਰੇ ਅਰਜੋਈ।
ਸਚਖੰਡ ਦਾ ਰਾਹ ਸਾਰੇ ਜਾਨਣ, ਮੈਨੂੰ ਖਬਰ ਨਾਂ ਕੋਈ।
ਏਹ ਸਭ ਵਡੇ ਭਜਣਾ ਜਾਣਨ, ਜੇਹੜੇ ਪਿਛੇ ਰਹਿਸਨ।
ਮੈਂ ਤੁਰਦਾ ਹਾਂ ਹੌਲੀ ਹੌਲੀ, ਏਹ ਭਜਕੇ ਮਿਲ ਪੈਸਨ।
ਜੇ ਮੈਂ ਰਿਹਾ ਸਭਸ ਤੋਂ ਪਿਛੇ, ਮਤ ਰਾਹੋਂ ਖੁੰਜ ਜਾਵਾਂ।
ਕੋਈ ਨਹੀਂ ਹੋਣਾ ਸੰਗੀ ਸਾਥੀ, ਰੋ ਰੋ ਠੇਡੇ ਖਾਵਾਂ।
ਏਹ ਲੜਕੇ ਦੀ ਵੇਖ ਦਲੇਰੀ, ਸਦਕੇ ਸਾਰੇ ਜਾਵਣ।
ਵੇਖ ਮਾਸੂਸ ਮੌਤ ਦੇ ਮੂੰਹ ਵਿਚ, ਨੈਨੋਂ ਨੀਰ ਵਹਾਵਨ।
ਸਭ ਦੇ ਦਿਲ 'ਹਿਮਾਲਾ ਹੋ ਗਏ, ਮੌਤ ਗਈ ਬਣ ਹਾਸਾ।
ਲੋਕੋ ਏਹਨਾਂ ਸਿੰਘਾਂ ਤਾਈਂ, ਡਰ ਖਤਰਾ ਨਹੀਂ ਮਾਸਾ।