ਪੰਨਾ:ਸ਼ਹੀਦੀ ਜੋਤਾਂ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੫)

ਓੜਕ ਕਤਲ ਬਚੇ ਨੂੰ ਕੀਤਾ, ਜ਼ਾਲਮ ਤੇਗ ਚਲਾ ਕੇ।
ਪਿਛੋਂ ਸੁਟੇ ਧਰਤੀ ਉਤੇ, ਬਾਕੀ ਦੇ ਝਟਕਾ ਕੇ।
ਤੋਬਾ ਤੋਬਾ ਲੋਕੀ ਕਰਦੇ, ਤਕ ਤਕ ਖਲਕਤ ਰੋਈ।
ਹਿਲੀ ਧਰਤੀ ਅੰਬਰ ਪਟਿਆ, ਹਦ ਜ਼ੁਲਮ ਦੀ ਹੋਈ।
ਟੰਗੇ ਸੀਸ ਮੁਨਾਰਿਆਂ ਉਤੇ, ਲੋਥਾਂ ਖੂਹ ਵਿਚ ਪਾਈਆਂ।
ਕਈਆਂ ਨੂੰ ਕਾਂ ਕੁਤੇ ਖਾਵਣ, ਕਈ ਰੁਲਦੇ ਵਿਚ ਖਾਈਆਂ।

ਵਾਕ ਕਵੀ


ਕਥਨੀ ਬਾਹਰ ਹੈ ਕਲਮ ਦੇ ਕਥਨ ਕੋਲੋਂ,
ਮੀਰ ਮੰਨੂੰ ਦੀਆਂ ਖੂਨੀ ਕਹਾਣੀਆਂ ਦੀ।
ਭਾੜੇ ਭੰਗ ਦੇ ਜ਼ਾਲਮ ਨੇ ਪਤ ਰੋਲੀ,
ਲਖਾਂ ਵਿਧਵਾਂ, ਮਾਸੂਮਾਂ ਸਵਾਣੀਆਂ ਦੀ।
ਪੀਸਣ ਪੀਸਣੇ ਉਹਨਾਂ ਦੇ ਕੋਲੋਂ ਪਿਸ਼ਵਾਏਚੰਦਰੇ,
ਮੌਜ ਮਾਣੀ ਸੀ ਜਿਨ੍ਹਾਂ ਨੇ ਰਾਣੀਆਂ ਦੀ।
ਪਕੇ ਫਰਸ਼ਾਂ ਤੇ ਨੰਗੀਆਂ ਤੜਪਦੀਆਂ,
ਦਿਤੀ ਬੂੰਦ ਨਾ ਪੀਣ ਲਈ ਪਾਣੀਆਂ ਦੀ।
ਹਾਰ ਗੁੰਦ ਮਾਸੂਮਾਂ ਦੀਆਂ ਬੋਟੀਆਂ ਦੇ,
ਹੈਸਨ ਮਾਂਵਾਂ ਦੇ ਗਲੇ ਪਹਿਨਾਏ ਇਸਨੇ।
ਸਵਾ ਮਣ ਦੇ ਹਿਕਾਂ ਤੇ ਰਖ ਪੱਥਰ,
ਸ਼ੀਰ ਖੋਰ 'ਅਨੰਦ' ਤੜਫਾਏ ਇਸਨੇ।
ਆਫਰੀਨ ਪਰ ਉਹਨਾਂ ਸਵਾਣੀਆਂ ਦੇ,
ਜਿਨਾਂ ਪਤਾਂ ਪੰਜਾਬ ਦੀਆਂ ਢੱਕੀਆਂ ਨੇ।
ਤੇ ਸੁਰਮਚੂ ਹਸ ਫਰਵਾਏ ਅਖੀਂ,