ਪੰਨਾ:ਸ਼ਹੀਦੀ ਜੋਤਾਂ.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੬)

ਰਹਿਕੇ ਭੁਖਿਆਂ ਪੀਠੀਆਂ ਚਕੀਆਂ ਨੇ।
ਕੇਰੀ ਹੰਝ ਨਾਂ ਪੁਤਾਂ ਦਾ ਵੇਖ ਕੀਮਾਂ,
ਗਲੀਆਂ ਭੌਰਿਆਂ ਵਿੱਚ ਨਾ ਆਕੀਆਂ ਨੇ।
ਮੰਨੂੰ ਕਿਹਾ ਜੇ ਕਰੋ ਕਬੂਲ ਕਲਮਾ,
ਉਹਦੇ ਮੂੰਹ ਤੇ ਨਾ ਥੁਕਣੋਂ ਝਕੀਆਂ ਨੇ।
ਮੋਢਾ ਜੋੜ ਕੇ ਮਰਦਾਂ ਦੇ ਨਾਲ ਮੋਢੇ,
ਤੇਗ਼ਾਂ ਵਾਹੁੰਦੀਆਂ ਰਹੀਆਂ ਮੈਦਾਨ ਅੰਦਰ।
ਕਿਸ਼ਤੀ ਗ਼ੈਰਤ ਦੀ ਉਹਨਾਂ ਨੇ ਬਰਕਤ ਸਿੰਘਾ,
ਦਿਤੀ ਰੁੜਨ ਨਾ ਜ਼ੁਲਮ ਤੂਫਾਨ ਅੰਦਰ।

ਮੰਨੂੰ ਦੀ ਮੌਤ


ਖੇਡਨ ਲਈ ਸ਼ਿਕਾਰ ਸ਼ਿਕਾਰੀ, ਚੜਿਆ ਇਕ ਦਿਹਾੜੇ।
ਲਭਦਾ ਲਭਦਾ ਮਿਰਗਾਂ ਨੂੰ ਜਾ, ਵੜਿਆ ਘੋਰ ਉਜਾੜੇ।
ਪੀ ਕੇ ਮਦ ਘੋੜੇ ਤੇ ਜ਼ਾਲਮ, ਹੈਂਕੜ ਵਿੱਚ ਸੀ ਵੜਿਆ।
ਵਾਗਾਂ ਉਤੋਂ ਘੋੜਾ ਆ ਕੇ, ਸੀ ਹੋਣੀ ਨੇ ਫੜਿਆ।
ਸੀ ਮੰਨੂੰ ਨੂੰ ਬੜਾ ਭੁਲੇਖਾ, ਸਿਖੜੇ ਡਰਦੇ ਮਾਰੇ।
ਜੋ ਜੀਂਦੇ ਪੰਜਾਬ ਨੂੰ ਛਡ ਕੇ, ਵੜੇ ਪਹਾੜੀਂ ਸਾਰੇ।
ਪਰ ਜਦ ਤੋਂ ਸਿੰਘਾਂ ਸਿੰਘਣੀਆਂ ਤੇ, ਸੁਣਿਆ ਹਥਉਠਾਇਆ।
ਏਹ ਵੀ ਭਾਲ ਅੰਦਰ ਸੀ ਫਿਰਦੇ, ਜਾਵੇ ਦੁਸ਼ਟ ਮੁਕਾਇਆ।
ਲਾਗੇ ਚਾਗੇ ਜੰਗਲ ਅੰਦਰ, ਰਹਿੰਦੇ ਅਖ ਬਚਾ ਕੇ।
ਰਖਣ ਸੂੰਹ ਹਮੇਸ਼ਾਂ ਅਣਖੀ, ਉਸਦੀ ਭੇਸ ਵਟਾ ਕੇ।
ਇਸ ਜੰਗਲ ਦੇ ਅੰਦਰ ਹੈਸਨ, ਬੀਰ ਬਹਾਦਰ ਰਹਿੰਦੇ।
ਖਾ ਕੇ ਪੇਂਜੂ ਕਰਨ ਗੁਜ਼ਾਰਾ, ਭਾਣਾ ਰਬ ਦਾ ਸਹਿੰਦੇ।