ਪੰਨਾ:ਸ਼ਹੀਦੀ ਜੋਤਾਂ.pdf/208

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੦੭)

ਵੈਰੀ ਇਸ ਜੰਗਲ ਵਿੱਚ ਆਇਆ, ਦਿਤੀ ਖਬਰ ਜਵਾਨਾਂ।
ਬਿਜਾਲੀ ਵਾਂਗ ਕੜਕ ਕੇ ਇਕ ਦਮ, ਪੈ ਗਏ ਧੂਹ ਕਿਰਪਾਨਾਂ।
ਹਠ ਰਿਹਾ ਨਾ ਦਿਲ ਜ਼ਾਲਮ ਦਾ, ਸੁਣ ਕੰਨੀ ਜੈਕਾਰੇ।
ਮੋੜ ਕੇ ਵਾਗਾਂ ਇਕ ਦੰਮ ਅਡੀ, ਘੋੜੇ ਤਾਈਂ ਮਾਰੇ।
ਜੰਗਲ ਵਿੱਚ ਇਕ ਮੁਢ ਸੀ ਰੁਖ ਦਾ, ਸੜਿਆ ਰੰਗ ਦਾ ਕਾਲਾ।
ਡਰ ਘੋੜੇ ਤੇ ਉਸਦੇ ਕੋਲੋਂ, ਖਾਧਾ ਇਕ ਉਛਾਲਾ।

ਘੋੜੇ ਤੋਂ ਡਿਗਣਾ


ਉਖੜ ਆਸਣੋਂ ਡਿਗਾ ਥਲੇ, ਫਸ ਗਏ ਪੈਰ ਰਕਾਬਾਂ।
ਬੇਰੀ ਵਾਂਗੂੰ ਪਲਮਣ ਲੱਗਾ, ਫੜਿਆ ਆਨ ਅਜ਼ਾਬਾਂ।
ਮਾਰ ਮਾਰ ਕੇ ਛਾਲਾਂ ਉਡੇ, ਘੋੜਾ ਵਾਂਗ ਹਵਾ ਦੇ।
ਲੱਥਾ ਚੰਮ ਟੁਟੇ ਹਡ ਸਾਰੇ, ਵੇਖੋ ਫੇਰ ਕਜ਼ਾ ਦੇ।
ਰੁਖਾਂ, ਵਟੇ, ਬੰਨੇ ਵਜ ਵਜ, ਭਜ ਗਏ ਅੰਗ ਸਾਰੇ।
ਛੱਲੀ ਵਾਂਗਰ ਘੂਰ ਨਿਕਲਿਆ, ਰੋ ਰੋ ਕੂਕਾਂ ਮਾਰੇ।
ਸਿੰਘਾਂ ਉਤੇ ਫੇਰ ਕਦੇ ਨਾ, ਏਦਾਂ ਜ਼ੁਲਮ ਗੁਜ਼ਾਰਾਂ।
ਜੇਕਰ ਅਜ ਖੁਦਾਵੰਦ ਮੈਨੂੰ, ਬਖਸ਼ ਦਏਂ ਇਕ ਵਾਰਾਂ।
ਜੋ ਪੈਦਲ ਮੰਨੂੰ ਦੇ ਸਾਥੀ, ਚੜੇ ਸਿੰਘਾਂ ਦੇ ਟੇਟੇ।
ਨਾਲ ਤੇਗ਼ ਦੇ ਮਿੰਟਾਂ ਅੰਦਰ, ਸਿੰਘ ਕੁਲ ਸਮੇਟੇ।
ਘੋੜਾ ਜਦੋਂ ਕਿਲੇ ਵਿੱਚ ਪੁਜਾ, ਪੈ ਗਈ ਹਾਲ ਦੁਹਾਈ।
ਬੰਨ ਸੰਦਲਾ ਪਿਟਦੀ ਪਿਟਦੀ, ਨਾਰ ਮੰਨੂੰ ਦੀ ਆਈ।
ਨਕ, ਦੰਦ, ਮੂੰਹ ਮੱਥਾ, ਸਾਬਤ, ਅੰਗ ਰਿਹਾ ਨਾ ਕੋਈ।
ਆਖਣ ਲੋਕੀ ਹਤਿਆਰੇ ਨੇ, ਜਿਉਂ ਕੀਤੀ ਤਿਉਂ ਹੋਈ।
ਮਾਸੂਮਾਂ, ਵਿਧਵਾਂ ਦੀ ਆਹਾਂ, ਅੰਤ ਜ਼ੁਲਮ ਦਾ ਕੀਤਾ।