ਪੰਨਾ:ਸ਼ਹੀਦੀ ਜੋਤਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ

ਦੋਹਿਰਾ-

ਤੇਗ਼ ਬਹਾਦਰ ਪਿਤਾ ਦੇ, ਸਾਹਵੇਂ ਸਭ ਸਰਦਾਰ।
ਕੋਹ ਦਿਤੇ ਸ਼ੈਤਾਨ ਨੇ, ਫੜ ਕੇ ਵਾਰੋ ਵਾਰ।
ਇਸ ਲਈ ਸ਼ਾਇਦ ਵੇਖਕੇ, ਜਾਏ ਪੀਰ ਵਿਚਾਰ।
ਪੜ ਲੈ ਕਲਮਾ ਨਬੀ ਦਾ, ਹੋਵੇ ਬੇੜਾ ਪਾਰ।
ਸਦ ਉਰੰਗਾ ਆਖਦਾ, ਕਰੋ ਪੀਰ ਗੱਲ।
‘ਤਖਤ ਕਿ ਤਖਤੇ ਲੇਟਣਾ’ ਕੀਹ ਕਢਿਆ ਜੇ ਹੱਲ।
ਚਲੋ ਅਜ ਮਸੀਤ ਵਿਚ, ਕਲਮਾਂ ਕਰੋ ਕਬੂਲ।
ਉਮਤ ਅਸੀਂ ਜਨਾਬ ਦੀ, ਹੋਏ ਤੁਸੀਂ ਰਸੂਲ।
ਦੂਣਾ ਚੌਣਾ ਆਪਦਾ, ਰਬ ਕਰੋ ਇਕਬਾਲ।
ਕੁਲ ਦੇਸ਼ ਇਸਲਾਮ ਦੇ, ਤੁਰਨ ਤੁਹਾਡੇ ਨਾਲ।
ਹੂਰਾਂ ਮਿਲਣ ਬਹਿਸ਼ਤ ਵਿਚ, ਹੋਰ ਅੰਗੂਰੀ ਜਾਮ।
ਜ਼ਾਮਨ ਨੇ ਇਸ ਗੱਲ ਦੇ, ਨਬੀ ਰਸੂਲ ਤਮਾਮ।
ਮੁਖ ਤੁਹਾਡੇ ਵਲ ਸਭ, ਦੇਖੋ ਹਿੰਦੁਸਤਾਨ।
ਹਥ ਤੁਹਾਡੇ ਪੀਰ ਜੀ, ਮੌਤ ਅਤੇ ਅਰਮਾਨ।
ਜੇਹੜੀ ਪੌੜੀ ਚਾਹੜਨਾ, ਚਾਹੜੋ ਅਜ ਜਹਾਨ।
ਕਾਫੀ ਅਰਸਾ ਹੋਗਿਆ, ਕਹਿ ਕਹਿ ਘਸੀ ਜ਼ਬਾਨ।