ਪੰਨਾ:ਸ਼ਹੀਦੀ ਜੋਤਾਂ.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੦੯)

ਜ਼ੇਵਰ ਵੇਚਕੇ ਬੇਗਮ ਨੇ ਬਰਕਤ ਸਿੰਘਾ;
ਤਲਬਾਂ ਫੌਜ ਦੀਆਂ ਅੰਤ ਤਾਰੀਆਂ ਜੀ।

ਅੰਤਮ ਬੇਨਤੀ


ਲਿਖੀਆਂ ਦੁਸਰੀ ਵਾਰ 'ਸ਼ਹੀਦੀ ਜੋਤਾਂ',
ਬੜੀ ਮੇਹਨਤ ਦੇ ਨਾਲ ਵਿਚਾਰ ਵੀਰੋ।
ਰੁੜ ਗਈ ਸੰਤਾਲੀ ਦੇ ਗ਼ਦਰ ਅੰਦਰ,
ਜੇਹੜੀ ਲਿਖੀ ਕਾਪੀ ਪਹਿਲੀ ਵਾਰ ਵੀਰੋ।
ਬੜੇ ਚਿਰਾਂ ਤੋਂ ਏਸ ਕਿਤਾਬ ਸੰਦੇ
ਛਪ ਰਹੇ ਹੈਸਨ ਇਸ਼ਤਿਹਾਰ ਵੀਰੋ।
ਹੋਸਨ ਏਸ ਅੰਦਰ ਭੁਲਾਂ ਸੈਂਕੜੇ ਜੀ,
ਲਿਖਣਾ ਵੇਖ ਕੇ ਤੁਸਾਂ ਸੁਧਾਰ ਵੀਰੋ।
ਨਾ ਮੈਂ ਸ਼ਾਇਰ, ਨਾ ਸਾਰ ਹੈ ਸ਼ਾਇਰੀ ਦੀ,
ਤੁਕ ਬੰਦੀ ਦਾ ਜਾਣਦਾ ਜ਼ਾਰ ਵੀਰੋ।
ਜਿਵੇਂ ਮੇਰੇ ਗਰੰਥਾਂ ਦਾ ਤੁਸਾਂ ਅਗੇ,
ਕੀਤਾ ਵਧ ਹਦੋਂ ਸਤਿਕਾਰ ਵੀਰੋ।
ਮੈਨੂੰ ਆਸ ਹੈ ਉਹਨਾਂ ਤੋਂ ਵਧ ਏਦਾਂ,
ਤੁਸੀਂ ਕਰੋਗੇ ਹੁਣ ਪਰਚਾਰ ਵੀਰੋ।
ਮੇਹਰ ਸਿੰਘ ਰਾਗੀ ਤਾਈਂ ਛਾਪਣੇ ਦੇ,
ਕੁਲ ਦੇ ਦਿਤੇ ਅਖਤਿਆਰ ਵੀਰੋ।
ਬਰਕਤ ਸਿੰਘ ਦੀ ਗਲ ਇਹ ਯਾਦ ਰਖੋ,
ਕਰਨੀ ਨਕਲ ਹੈ ਖਾਣਾ ਮੁਰਦ ਰ ਵੀਰੋ।

।।ਸਮਾਪਤ।।